ਮੈਰੀਟੋਰੀਅਸ ਸਕੂਲ ਵਿਖੇ ਨਵੇਂ ਸੈਸ਼ਨ ਦਾ ਸੁਭ ਆਰੰਭ
 |
| ਸ਼ੀ੍ ਕਮਲ ਕਿਸ਼ੋਰ ਯਾਦ ਡਿਪਟੀ ਕਮਿਸ਼ਨਰ ਜਲੰਧਰ ਮੈਰੀਟੋਰੀਅਸ ਸਕੂਲ ਦੇ ਨਵੇਂ ਸ਼ੈਸ਼ਨ ਦਾ ਸੁਭ ਆਰੰਭ ਕਰਦੇ ਹੋਏ। |
ਜਲੰਧਰ, 13 ਜੁਲਾਈ 2015--(ਹਰਪੀ੍ਤ)-ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੇ ਜਾਣ ਦੇ ਨਾਲ-ਨਾਲ ਉਨ੍ਹਾਂ ਦੀ ਰਿਹਾਇਸ਼, ਖਾਣਾ ਅਤੇ ਕਿਤਾਬਾਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਬੱਚੇ ਸਿੱਖਿਆ ਹਾਸਲ ਕਰਨ ਉਪਰੰਤ ਆਪਣੇ ਰੌਸ਼ਨ ਭਵਿੱਖ ਲਈ ਕੋਈ ਵੀ ਰਸਤਾ ਚੁਣ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੀ੍ ਕਮਲ ਕਿਸ਼ੋਰ ਯਾਦਵ ਵੱਲੋਂ ਅੱਜ ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ 80 ਫੀਸਦੀ ਜਾਂ ਉਸ ਤੋਂ ਵੱਧ ਅੰਕ ਹਾਸਲ ਕਰਕੇ ਗਿਆਰਵੀਂ ਜਮਾਤ ਵਿਚ ਦਾਖ਼ਲ ਹੋਏ ਬੱਚਿਆਂ ਦੇ ਨਵੇਂ ਸੇਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ੀ੍ ਯਾਦਵ ਨੋ ਕਿਹਾ ਕਿ ਜਿੰਨੀ ਉਮੀਦ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਉਨ੍ਹਾਂ ਨੂੰ ਇਸ ਸਕੂਲ ਵਿਚ ਭੇਜਿਆ ਹੈ, ਉਨ੍ਹਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸੁਵਿਧਾਵਾਂ ਦਾ ਭਰਪੂਰ ਲਾਹਾ ਲੈਂਦੇ ਹੋਏ ਆਪਣੇ ਇਸ ਦੋ ਸਾਲ ਦੇ ਸਮੇਂ ਵਿਚ ਆਪਣੇ ਆਪ ਨੂੰ ਇਸ ਕਾਬਲ ਬਣਾਉਣ ਤਾਂ ਕਿ ਸਥਾਨ ਵਿਚ ਇਹ ਵਧੀਆ ਸਥਾਨ ਹਾਸਲ ਕੀਤਾ ਜਾ ਸਕੇ।
 |
| ਸ਼ੀ੍ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜਲੰਧਰ ਮੈਰੀਟੋਰੀਅਸ ਸਕੂਲ ਵਿਖੇ ਨਵੇਂ ਸੈਸ਼ਨ ਵਿਚ ਦਾਖਲ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ। |
ਸ਼ੀ੍ ਯਾਦਵ ਨੇ ਇਸ ਮੌਕੇ ਕਿਹਾ ਕਿ ਵੱਧ ਅੰਕ ਹਾਸਲ ਕਰਨੇ ਹੀ ਮਾਅਨੇ ਨਹੀਂ ਰੱਖਦੇ ਬਲਕਿ ਉਸ ਦੇ ਨਾਲ ਆਤਮ-ਵਿਸ਼ਵਾਸ ਅਤੇ ਪ੍ਰੈਕਟੀਕਲ ਯੋਗਤਾ ਦਾ ਬਹੁਤ ਮਹੱਤਵ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਹੁਣ ਉਨ੍ਹਾਂ ਨੂੰ ਪੜ੍ਹਾਈ ਦੌਰਾਨ ਭਾਸ਼ਾ ਦੀ ਸਮੱਸਿਆ ਆਵੇਗੀ ਅਤੇ ਉਹ ਇਸ ਨੂੰ ਇਕ ਚੁਨੌਤੀ ਸਮਝ ਕੇ ਆਪਣੀ ਮੰਜ਼ਿਲ ਵੱਲ ਵਧਣ। ਸ਼ੀ੍ ਯਾਦਵ ਨੇ ਕਿਹਾ ਕਿ ਘਰ ਦੇ ਮਾਹੌਲ ਵਿਚੋਂ ਸਿੱਧਾ ਹੋਸਟਲ ਦੇ ਮਾਹੌਲ ਵਿਚ ਆ ਕੇ ਉਨ੍ਹਾਂ ਨੂੰ ਅਜੀਬ ਲੱਗੇਗਾ, ਇਸ ਲਈ ਇਸ ਮਾਹੌਲ ਵਿਚ ਰਚਣ-ਮਿਚਣ ਲਈ ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਰੱਟਾ ਨਾ ਲਵਾਉਣ ਬਲਕਿ ਪ੍ਰੈਕਟੀਕਲੀ ਸਮਝਾ ਦੇ ਉਨ੍ਹਾਂ ਨੂੰ ਬੋਲਚਾਲ ਦਾ ਲਹਿਜ਼ਾ ਸਿਖਾਉਣ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਵਿਚਲੀ ਹਰ ਕਮੀ ਨੂੰ ਭਾਂਪਦੇ ਹੋਏ ਉਸ ਨੂੰ ਦੂਰ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।
ਇਸ ਮੌਕੇ ਉਨ੍ਹਾਂ ਸਕੂਲ ਦੇ ਵੱਖ-ਵੱਖ ਬਲਾਕਾਂ ਅਤੇ ਹੋਸਟਲ ਦਾ ਮੁਆਇਨਾ ਵੀ ਕੀਤਾ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ. ਹਰਿੰਦਰ ਪਾਲ ਸਿੰਘ, ਪ੍ਰਿੰਸੀਪਲ ਮੱਸਾ ਸਿੰਘ, ਜ਼ਿਲ੍ਰਾ ਗਾਈਡੈਂਸ ਕੌਂਸਲਰ
ਸ਼ੀ੍ ਸੁਰਜੀਤ ਲਾਲ,
ਸ਼ੀ੍ ਰਾਜੇਸ਼ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।