ਨਵੀਂ ਦਿੱਲੀ,16 July,ਅੱਜ 3:30 ਵਜੇ ਪਾਕਿਸਤਾਨ ਡਰੋਨ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਇੱਕ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ।ਇਸ ਬੈਠਕ 'ਚ ਗ੍ਹਿ ਮੰਤਰੀ ਰਾਜਨਾਥ ਸਿੰਘ,ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ,ਰੱਖਿਆ ਮੰਤਰੀ ਮਨੋਹਰ ਪਰੀਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਸਮੇਤ ਕਈ ਮੁੱਖ ਅਧਿਕਾਰੀ ਸ਼ਾਮਿਲ ਹੋਣਗੇ।
ਪਾਕਿਸਤਾਨੀ ਸੇਨਾ ਨੇ ਭਾਰਤ ਤੇ ਜਸੂਸੀ ਦਾ ਇਲਜ਼ਾਮ ਲਗਾਉਂਦੇ ਹੋਏ ਬੁੱਧਵਾਰ ਨੂੰ ਗੁਲਾਮ ਕਸ਼ਮੀਰ 'ਚ ਇੱਕ ਡਰੋਨ ਸੁੱਟਣ ਦਾ ਦਾਵਾ ਕੀਤਾ ਹੈ।ਹਾਲਾਂਕਿ ਭਾਰਤੀ ਸੈਨਾ ਨੇ ਇਸ ਤੋਂ ਪੂਰੀ ਤਰਾਂ ਇਨਕਾਰ ਕੀਤਾ ਹੈ।


