400 ਐਲ.ਪੀ.ਜੀ ਸਿਲੰਡਰਾਂ ਦੇ ਭਰੇ ਟਰੱਕ ਨੂੰ ਲੱਗੀ ਅੱਗ



  • 2 ਘੰਟੇ ਤੱਕ ਹੁੰਦੇ ਰਹੇ ਧਮਾਕੇ

ਨਵਾਂ ਸ਼ਹਿਰ ,(ਪੀ੍ਤ)ਮਾਛੀਵਾੜਾ ਮਾਰਗ ਤੇ ਪਿੰਡ ਉਧੋਵਾਲ ਦੇ ਕੋਲ ਟਰੱਕ 'ਚ ਲਜਾਏ ਜਾ ਰਹੇ ਰਸੋਈ ਗੈਸ ਸਿਲੰਡਰ ਅਚਾਨਕ ਫਟ ਗਏ।ਇੱਕ ਤੋਂ ਬਾਅਦ ਇੱਕ ਸਿਲੰਡਰ ਫਟਣ ਦੇ ਧਮਾਕੇ ਸ਼ੁਰੂ ਹੋ ਗਏ।ਗੈਸ ਦਾ ਰਿਸਾਵ ਵੀ ਹੋਣ ਲੱਗਾ।ਟਰੱਕ ਡਿਰਾਈਵਰ ਨੇ ਕਿਸੀ ਤਰਾਂ ਜਾਨ ਬਚਾਈ ਤੇ ਪਿੰਡ ਵਾਸੀਆ ਨੂੰ ਇਸ ਬਾਰੇ ਦੱਸਿਆ।ਇਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।ਇਹ ਧਮਾਕੇ ਕਰੀਬ ਦੋ ਘੰਟੇ ਤੱਕ ਹੁੰਦੇ ਰਹੇ।ਇਸ ਟਰੱਕ 'ਚ ੪੦੦ ਦੇ ਕਰੀਬ ਸਿਲੰਡਰ ਸੀ।