ਲਾਲੂ ਪ੍ਸਾਦ ਯਾਦਵ ਨਿਕਲੇ ਰਾਜਭਵਨ ਮਾਰਚ ਦੇ ਲਈ

13,ਜੁਲਾਈ,(ਬਿਊਰੋ)ਜਾਤੀ ਜਨਗਣਨਾ ਦੇ ਖੁਲਾਸੇ ਦੇ ਮੁੱਦੇ ਤੇ ਆਰ.ਜੇ.ਡੀ ਪ੍ਮੁੱਖ ਲਾਲੂ ਪ੍ਸਾਦ ਯਾਦਵ ਤੈਅ ਸਮੇਂ ਤੋਂ ਕਰੀਬ ਇੱਕ ਘੰਟਾ ਲੇਟ ਰਾਜਭਵਨ  ਮਾਰਚ ਦੇ ਲਈ ਨਿਕਲ ਗਏ। ਲਾਲੂ ਪ੍ਸਾਦ ਯਾਦਵ ਖੁੱਲੀ ਜੀਪ 'ਚ ਸਵਾਰ ਅਤੇ ਸੈਂਕੜੇ ਕਰਮਚਾਰੀ ਨਾਲ ਹਨ।ਲਾਲੂ ਦੀ ਇਸ ਮਾਰਚ 'ਚ ਕਾਂਗਰਸ ਨੇ ਵੀ ਆਪਣਾ ਸਮਰਥਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਮਾਰਚ ਲਈ  ਲਾਲੂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।ਰਾਜਧਾਨੀ 'ਚ ਹਰ ਚੌਂਕ-ਚੋਰਾਹਿਆਂ 'ਚ ਪੋਸਟਰ ਤੇ ਬੈਨਰ ਲਗਵਾਏ ਗਏ ਹਨ।ਲਾਲੂ ਦੇ ਨਾਲ ਖੁੱਲੀ ਜੀਪ 'ਚ ਉਹਨਾਂ ਦੇ ਦੋਵੇਂ ਪੁੱਤਰ ਵੀ ਨਾਲ ਹਨ।ਮੰਨਿਆ ਜਾਦਾਂ ਹੈ ਕਿ ਇਸ ਪੋ੍ਗਾ੍ਮ ਦੇ ਜ਼ਰਿਏ ਲਾਲੂ ਨੇ ਆਪਣੇ ਪੁੱਤਰਾਂ ਨੂੰ ਵੀ ਰਾਜਧਾਨੀ 'ਚ ਲਾਂਚ ਕੀਤਾ ਹੈ।ਇਹ ਵਿਰੋਧ ਮਾਰਚ ਗਾਂਧੀ ਮੈਦਾਨ 'ਚ ਡਾਕਬੰਗਲਾ ਚੋਰਾਹਾ ਅਤੇ ਪਟਨਾ ਰੇਲਵੇ ਸਟੇਸ਼ਨ ਹੁੰਦੇ ਹੋਏ ਆਰ ਬਲਾਕ ਚੋਰਾਹੇ ਤੇ ਪਹੁੰਚੇਗਾ।ਇਸ ਮਾਰਚ 'ਚ ਵਰਤਮਾਨ ਦੇ ਪੂਰਵ ਸੰਸਦ,ਵਿਧਾਇਕ ,ਵਿਧਾਨ ਪਰਿਸ਼ਦ,ਪਾਰਟੀ ਅਧਿਕਾਰੀ ਅਤੇ ਜਿਲਾ੍ ਮੈਂਬਰ ਸਮੇਤ ਵੱਡੀ ਗਿਣਤੀ 'ਚ ਕਰਮਚਾਰੀ ਮੋਜੂਦ ਹਨ।
ਵਿਧਾਨ ਪਰਿਸ਼ਦ ਚੁਨਾਬ 'ਚ ਭਾਜਪਾ ਤੋਂ ਪਿੱਛੜ ਜਾਣ ਬਾਅਦ ਲਾਲੂ ਪ੍ਸਾਦ ਯਾਦਵ ਦੀ ਰਣਨੀਤੀ ਕੇਂਦਰ ਸਰਕਾਰ ਦੇ ਖਿਲਾਫ ਇੱਕ ਅਸਰਦਾਰ ਅੰਦੋਲਨ ਛੇੜਨ ਦੀ ਹੈ।ਇਸ ਤਰਾਂ ਲਾਲੂ ਪ੍ਸਾਦ ਯਾਦਵ ਨੂੰ ਬੈਠੇ-ਬਿਠਾਏ ਇੱਕ ਮੁੱਦਾ ਮਿਲ ਗਿਆ ਹੈ।