ਨਹੀਂ ਰਹੇ ਕਿ੍ਕੇਟ ਜਗਤ ਦੇ ਕਪਤਾਨ-ਜੋਗਿੰਦਰ ਪਾਲ ਗੋਖਾ

ਜਲੰਧਰ,(ਪੀ੍ਤ)ਜਲੰਧਰ ਦੇ ਕਿ੍ਕੇਟ ਜਗਤ ਦੇ ਕੈਪਟਨ ਦੇ ਨਾਂ ਤੋਂ ਮਸ਼ਹੂਰ ਜੋਗਿੰਦਰ ਪਾਲ "ਗੋਖਾ" ਦਾ ਸੁੱਕਰਵਾਰ ਦੇਹਾਂਤ ਹੋ ਗਿਆ।ਪਿਛਲੇ ਹਫਤੇ ਦਿਨ ਸ਼ੁੱਕਰਵਾਰ ਉਹਨਾ ਦੀ ਛਾਤੀ 'ਚ ਦਰਦ ਹੋਈ,ਉਹਨਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।ਕਰੀਬ ਸੱਤ ਦਿਨਾਂ ਤੋਂ ਹਸਪਤਾਲ 'ਚ ਦਾਖਿਲ ਗੋਖਾ ਨੇ ਸ਼ੁੱਕਰਵਾਰ ਨੂੰ ੪:੪੫ ਵਜੇ  ਉਹਨਾਂ ਨੇ ਅੰਤਿਮ ਸਾਹ ਲਿਆ।ਉਹਨਾਂ ਦੇ ਦੇਹਾਂਤ ਨੇ ਕਿ੍ਕੇਟ ਜਗਤ ਨੂੰ ਅਜਿਹੀ ਹਾਨੀ ਹੋਈ ਹੈ ਜਿਹੜੀ ਕਦੀ ਨਹੀਂ ਪੂਰੀ ਹੋ ਸਕਦੀ।ਜੋਗਿੰਦਰ ਗੋਖਾ ਨੇ ਮਹਾਨ ਕਿ੍ਕੇਟ ਮਹਿੰਦਰ,ਅਮਰਨਾਥ,ਕਪਿਲ ਦੇਵ ਦੇ ਨਾਲ ਵੀ ਕਿ੍ਕੇਟ ਦੇ ਕਈ ਟਿਪਸ ਸਾਂਝੇ ਕੀਤੇ।ਨਾਲ ਹੀ ਟਰਬਨੇਟਰ ਹਰਭਜਨ ਸਿੰਘ ਨੇ ਵੀ ਉਹਨਾਂ ਤੋਂ ਸਪਿੱਨ ਦੇ ਕਈ ਗੁਰ ਸਿੱਖੇ।ਜੋਗਿੰਦਰ ਸਿੰਘ ਗੋਖਾ ਆਪਣੇ ਜੀਵਨ ਕਾਲ 'ਚ ੨੦੦ ਤੋਂ ਜਿਆਦਾ ਕਿ੍ਕੇਟ ਟੂਰਨਾਮੈਂਟ ਕਰਵਾ ਚੁੱਕੇ ਹੈ।ਆਪਣੇ ਜਮਾਨੇ 'ਚ ਵੱਡੇ-ਵੱਡੇ ਬੱਲੇਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਗੋਖਾ ਮਿਲਾਪ ਕਿ੍ਕੇਟ ਕਲੱਬ ਦੇ ਕਈ ਦਸ਼ਕਾਂ ਤੋਂ ਕਪਤਾਨ ਰਹੇ ਸਨ।ਜਲੰਧਰ 'ਚ ਵੀ  ਕਿ੍ਕੇਟ ਕਲੱਬ ਨੂੰ ਸ਼ੁਰੂ ਕਰਨ ਵਾਲੇ ਜੋਗਿੰਦਰ ਪਾਲ ਗੋਖਾ ਵਿਦੇਸ਼ਾ 'ਚ ਵੀ ਆਪਣੀ ਧੂਮ ਪਾ ਚੁੱਕੇ ਹਨ।

ਪੰਜਾਬ ਮੇਲ ਟਰੇਨ 19 ਅਤੇ 21 ਨੂੰ ਨਹੀ ਚੱਲੇਗੀ

ਜਲੰਧਰ,ਫਿਰੋਜ਼ਪੁਰ ਮੇਲ ਟਰੇਨ 19 ਅਤੇ 21 ਜੁਲਾਈ ਨੂੰ ਰੱਦ ਰਹੇਗੀ।ਇਹ ਮੱਧ ਪ੍ਦੇਸ਼ ਦੇ ਇਟਾਰਸੀ ਰੇਲਵੇ ਰੇਲਵੇ ਸਟੇਸ਼ਨ ਦੇ ਰਿਲੇ ਇੰਟਰਲਾਕਿੰਗ (ਆਰ.ਆਰ.ਆਈ)ਸਿਸਟਮ ਦੇ ਅੱਗ ਨਾਲ ਨਸ਼ਟ ਹੋਣ ਨਾਲ ਇਸ ਮੇਲ ਟਰੇਨ ਨੂੰ ਰੋਕਿਆ ਗਿਆ ਹੈ।ਇਹ ਟਰੇਨਫਿਰੁਜ਼ਪੁਰ ਤੋਂ ਨਵੀਂ ਦਿੱਲੀ,ਦਿੱਲੀ ਤੋਂ ਮੁੰਬਈ ਜਾਂਦੀ ਹੈ।ਦੇਸ਼ ਦਾ ਸਭ ਤੋਂ ਵਿਅਸਤ ਰੂਟ ਆਰ.ਆਰ.ਆਈ ਸਿਸਟਮ ਖਰਾਬ ਹੋਣ ਨਾਲ ਮੁੰਬਈ,ਦਿੱਲੀ ਦੇ ਰੂਟ ਪ੍ਭਾਵਿਤ ਹੋਇਆ ਹੈ।ਇਹ ਟਰੇਨ ਪਿਛਲੇ ਕਇ ਦਿਨਾਂ ਤੋਂ ਨਹੀਂ ਚਲ ਰਹੀ।

ਚੰਡੀਗੜ੍ 'ਚ ਹੋਵੇਗਾ ਸਾਈਕਲਾਂ ਦਾ ਚਾਲਾਨ

ਜਲੰਧਰ,18 ਜੁਲਾਈ,ਪੰਜਾਬ ਦੀ ਸਭ ਤੋਂ ਸੁੰਦਰ ਅਤੇ ਸਾਫ-ਸੁਥਰੀ ਸਿਟੀ 'ਚ ਹੁਣ ਸਾਈਕਲ ਚਲਾਉਣ ਵਾਲਿਆ ਦਾ ਵੀ ਚਲਾਨ ਹੋਵੇਗਾ।ਆਵਾਜਾਈ ਨਿਯਮਾਂ ਦੇ ਪ੍ਤੀ ਸਾਈਕਲ ਚਾਲਕਾਂ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਚੰਡੀਗੜ੍ ਪੁਲਿਸ ਨੇ  ਇਹ ਕਦਮ ਉਠਾਇਆ ਹੈ।ਇਹ ਵਿਵਸਥਾ ਜਲਦ ਹੀ ਲਾਗੂ ਹੋਵੇਗੀ।ਇਸ ਸੰਬੰਧ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਦਿੱਤਾ ਹੈ।

ਅਵਾਜ ਪ੍ਰਦੂਸ਼ਨ ਨਾਲ ਪੈਂਦਾ ਹੈ ਬੱਚਿਆਂ ਦੀ ਪੜਾਈ ਤੇ ਅਸਰ – ਐਸ.ਡੀ ਐਮ ਧੂਰੀ


(ਰਾਵਿੰਦਰ ਜੋਲੀ ਧੂਰੀ)17-7-2015- ਧੂਰੀ ਦੇ ਐਸ ਡੀ ਐਮ ਦਫਤਰ ਵਿਖੇ ਪ੍ਰਦੂਸ਼ਨ ਦੀ ਰੋਕ ਧਾਮ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਜਿਸ ਦਾ ਮੁੱਖ ਮੁੱਦਾ ਸੀ ਕਿ ਪ੍ਰਦੂਸ਼ਨ ਨੂੰ ਕਿਵੇ ਰੋਕਿਆ ਜਾਵੇ ਇਸ ਵਿੱਚ ਜਾਣਕਾਰੀ ਦਿੰਦੇ ਐਸ ਡੀ ਐਮ ਧੂਰੀ ਅਰਸਦੀਪ ਕੌਰ ਗਿੱਲ ਨੇ ਕਿਹਾ ਕਿ ਸਾਉਂਡ ਪ੍ਰਦੂਸ਼ਨ , ਗੱਡੀਆਂ ਦਾ ਧੂਆਂ ਪ੍ਰਦੂਸ਼ਨ ਅਤੇ ਫੈਕਟਰੀਆ ਵਿਚੋਂ ਨਿਕਲਦੇ ਹੋਏ ਧੂੰਏ ਨੂੰ ਬੰਦ ਕਰਕੇ ਇਸ ਪ੍ਰਦੂਸ਼ਨ ਨੂ ਰੋਕਿਆ ਜਾ ਸਕਦਾ ਹੈ ਗੰਦੇ ਪਾਣੀ ਆਦੀ ਦੀ ਬਦਬੂ ਨੂੰ ਰੋਕ ਕਿ ਪ੍ਰਦੂਸ਼ਨ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਇਸ ਨਾਲ ਬਿਮਾਰੀਆ ਤੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਸਾਉੇਡ ਪ੍ਰਦੂਸਨ ਦੀ ਗੱਲ ਕਰੀਏ ਤਾਂ ਧਾਰਮਿਕ ਸੰਸਥਾਵਾਂ ਜਿਵੇ ਕਿ ਮੰਦਿਰ ,ਮਸੀਤਾਂ ਅਤੇ ਗੁਰੂਦੁਆਰਿਆ ਦੇ ਵਿੱਚ ਵੱਜਦੇ ਸਪੀਕਰ ਦੀ ਆਵਾਜ ਘਟਾ ਦਿੱਤੀ ਜਾਵੇ ਅਤੇ ਨਾਲ ਹੀ ਮੈਰਿਜ ਪੈਲਸਾਂ ਦੇ ਵਿੱਚ ਵੱਜਦੇ ਡੀ.ਜੇ ਇਹਨਾ ਇੱਕ ਸਮਾਂ ਫਿਕਸ ਕਰ ਦਿੱਤਾ ਜਾਵੇ ਕਿ ਇਹ ਰਾਤ ਨੂੰ ਕਿੰਨੇ ਵਜੇ ਤੱਕ ਵੱਜਣੇ ਚਾਹੀਦੇ ਹਨ ਇਹਨਾ ਸਭ ਨਾਲ ਬੱਚਿਆ ਦੀ ਪੜਾਈ ਬਜੂਰਗਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਉਹਨਾ ਨੇ ਕਿਹਾ ਕਿ ਉਹ ਇਸ ਮੀਟਿੰਗ ਰਾਹੀ ਲੋਕਾਂ ਨੂੰ ਜਾਗਰੁਕ ਕਰਨਾ ਚਾਹੁੰਦੀ ਹਾਂ ਕਿ ਉਹ ਇਹਨਾ ਗੱਲਾਂ ਵੱਲ ਵਿਸ਼ੇਸ ਧਿਆਨ ਦੇਣ ਤਾਂ ਕਿ ਇਸ ਪ੍ਰਦੂਸ਼ਨ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਧੂਰੀ ਦੇ ਮਿਸਟਰ ਭਾਰਦਵਾਜ ਤਹਿਸੀਲਦਾਰ ਧੂਰੀ , ਪ੍ਰਦੂਸਨ ਕੰਟਰੋਲ ਬੋਰਡ ਦੇ ਐਸ ਡੀ ਨਵਦੀਪ ਸਿੰਘ ਨੇ ਵੀ ਪ੍ਰਦੂਸਨ ਤੋਂ ਫੈਲਣ ਵਾਲੇ ਮਾਰੂ ਰੋਗਾਂ ਤੇ ਉਹਨਾ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਇਹਨਾ ਨਾਲ ਬੀ ਡੀ ਪੀ ਧੂਰੀ ਸੁਰਿੰਦਰ ਸਿੰਘ ਅਤੇ ਕਈ ਹੋਰ ਸਖਸੀਅਤਾਂ ਹਾਜਿਰ ਸਨ ।।