ਤਿੰਨ ਦਿਨਾ ਦੌਰਾਨ ਜ਼ਿਲ੍ਹੇ 'ਚ ਕੁਲ 135725 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਧਕ ਬੂੰਦਾਂ


  • ਤੀਜੇ ਦਿਨ 32050 ਬੱਚਿਆਂ ਨੇ ਪੋਲੀਓ ਰੋਧਕ ਬੂੰਦਾਂ ਪੀਤੀਆਂ
ਜਲੰਧਰ, 23 ਜੂਨ 2015(ਸ਼ੈਲੀ)ਤਿੰਨ ਦਿਨਾ ਪਲਸ ਪੋਲੀਓ ਮਾਇਗ੍ਰੇਟਰੀ ਰਾਊਂਡ ਦੌਰਾਨ ਜ਼ਿਲ੍ਹੇ ਵਿਚ ਕੁਲ 135725 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਐਲ ਬੱਸਣ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਅੱਜ ਤੀਜੇ ਦਿਨ ਪਲਸ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ 32050 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਟੀਮਾਂ ਵੱਲੋਂ ਸ਼ਹਿਰੀ ਖੇਤਰ ਦੇ 49801 ਘਰਾਂ ਅਤੇ ਪੇਂਡੂ ਖੇਤਰ ਦੇ 7633 ਘਰਾਂ 'ਚ ਵਿਜ਼ਿਟ ਕਰਕੇ ਸ਼ਹਿਰੀ ਖੇਤਰ ਦੇ 27104 ਬੱਚਿਆਂ ਨੂੰ ਅਤੇ ਪੇਂਡੂ ਖੇਤਰ ਦੇ 4943 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਨਰਸਿੰਗ ਸਕੂਲਾਂ, ਕਾਲਜਾਂ ਦੀਆਂ ਵਿਦਿਅਰਥਣਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।