ਨਹੀਂ ਰਹੇ ਕਿ੍ਕੇਟ ਜਗਤ ਦੇ ਕਪਤਾਨ-ਜੋਗਿੰਦਰ ਪਾਲ ਗੋਖਾ

ਜਲੰਧਰ,(ਪੀ੍ਤ)ਜਲੰਧਰ ਦੇ ਕਿ੍ਕੇਟ ਜਗਤ ਦੇ ਕੈਪਟਨ ਦੇ ਨਾਂ ਤੋਂ ਮਸ਼ਹੂਰ ਜੋਗਿੰਦਰ ਪਾਲ "ਗੋਖਾ" ਦਾ ਸੁੱਕਰਵਾਰ ਦੇਹਾਂਤ ਹੋ ਗਿਆ।ਪਿਛਲੇ ਹਫਤੇ ਦਿਨ ਸ਼ੁੱਕਰਵਾਰ ਉਹਨਾ ਦੀ ਛਾਤੀ 'ਚ ਦਰਦ ਹੋਈ,ਉਹਨਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।ਕਰੀਬ ਸੱਤ ਦਿਨਾਂ ਤੋਂ ਹਸਪਤਾਲ 'ਚ ਦਾਖਿਲ ਗੋਖਾ ਨੇ ਸ਼ੁੱਕਰਵਾਰ ਨੂੰ ੪:੪੫ ਵਜੇ  ਉਹਨਾਂ ਨੇ ਅੰਤਿਮ ਸਾਹ ਲਿਆ।ਉਹਨਾਂ ਦੇ ਦੇਹਾਂਤ ਨੇ ਕਿ੍ਕੇਟ ਜਗਤ ਨੂੰ ਅਜਿਹੀ ਹਾਨੀ ਹੋਈ ਹੈ ਜਿਹੜੀ ਕਦੀ ਨਹੀਂ ਪੂਰੀ ਹੋ ਸਕਦੀ।ਜੋਗਿੰਦਰ ਗੋਖਾ ਨੇ ਮਹਾਨ ਕਿ੍ਕੇਟ ਮਹਿੰਦਰ,ਅਮਰਨਾਥ,ਕਪਿਲ ਦੇਵ ਦੇ ਨਾਲ ਵੀ ਕਿ੍ਕੇਟ ਦੇ ਕਈ ਟਿਪਸ ਸਾਂਝੇ ਕੀਤੇ।ਨਾਲ ਹੀ ਟਰਬਨੇਟਰ ਹਰਭਜਨ ਸਿੰਘ ਨੇ ਵੀ ਉਹਨਾਂ ਤੋਂ ਸਪਿੱਨ ਦੇ ਕਈ ਗੁਰ ਸਿੱਖੇ।ਜੋਗਿੰਦਰ ਸਿੰਘ ਗੋਖਾ ਆਪਣੇ ਜੀਵਨ ਕਾਲ 'ਚ ੨੦੦ ਤੋਂ ਜਿਆਦਾ ਕਿ੍ਕੇਟ ਟੂਰਨਾਮੈਂਟ ਕਰਵਾ ਚੁੱਕੇ ਹੈ।ਆਪਣੇ ਜਮਾਨੇ 'ਚ ਵੱਡੇ-ਵੱਡੇ ਬੱਲੇਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਗੋਖਾ ਮਿਲਾਪ ਕਿ੍ਕੇਟ ਕਲੱਬ ਦੇ ਕਈ ਦਸ਼ਕਾਂ ਤੋਂ ਕਪਤਾਨ ਰਹੇ ਸਨ।ਜਲੰਧਰ 'ਚ ਵੀ  ਕਿ੍ਕੇਟ ਕਲੱਬ ਨੂੰ ਸ਼ੁਰੂ ਕਰਨ ਵਾਲੇ ਜੋਗਿੰਦਰ ਪਾਲ ਗੋਖਾ ਵਿਦੇਸ਼ਾ 'ਚ ਵੀ ਆਪਣੀ ਧੂਮ ਪਾ ਚੁੱਕੇ ਹਨ।