| -ਸਿਵਲ ਸਰਜਨ ਡਾ. ਆਰ. ਐਲ ਬੱਸਣ ਨੂੰ ਆਪਣੀ ਜੁਆਇਨਿੰਗ ਰਿਪੋਰਟ ਸੌਂਪਦੇ ਹੋਏ ਡਾ. ਜਸਬੀਰ ਸਿੰਘ। |
ਜਲੰਧਰ, 22 ਜੂਨ 2015-{ਸ਼ੈਲੀ)ਡਾ. ਜਸਬੀਰ ਸਿੰਘ ਨੇ ਅੱਜ ਜ਼ਿਲਾਂ ਸਿਹਤ ਅਫ਼ਸਰ ਜਲੰਧਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸਿਵਲ ਸਰਜਨ ਡਾ. ਆਰ. ਐਲ ਬੱਸਣ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਸ ਕੀਤੀ ਕਿ ਉਹ ਆਪਣਾ ਕੰਮ ਮਿਹਨਤ ਅਤੇ ਤਨਦੇਹੀ ਨਾਲ ਕਰਨਗੇ। ਇਸ ਮੌਕੇ ਡਾ. ਜਸਬੀਰ ਸਿੰਘ ਨੇ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਮਿਲੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜ਼ਿਲਾਂ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਕੌਰ ਮਾਨ, ਸਹਾਇਕ ਸਿਹਤ ਅਫ਼ਸਰ ਡਾ. ਸੁਰਿੰਦਰ ਕੁਮਾਰ ਅਤੇ ਡਾ. ਹਰਬੰਸ ਲਾਲ ਵੀ ਮੌਜੂਦ ਸਨ।
For more news updates please visit-www.punjab24news.com

