- ਪਾਣੀ 'ਚ ਡੁੱਬਿਆ ਜਲੰਧਰ ਦਾ ਪ੍ਰੀਤ ਨਗਰ ਸੋਢਲ ਰੋਡ
ਜਲੰਧਰ, 23 ਜੂਨ (ਹਰਪੀ੍ਤ )ਪਿਛਲੇ 4-5 ਦਿਨਾਂ ਤੋ ਕਹਿਰ ਦੀ ਗਰਮੀ ਤੋਂ ਬਾਅਦ ਅੱਜ ਸਵੇਰੇ ਬਾਰਿਸ਼ ਕਾਰਨ ਜਲੰਧਰ ਦੇ ਕਈ ਇਲਾਕਿਆ 'ਚ ਬਾਰਿਸ਼ ਨਾਲ ਪਾਣੀ-ਪਾਣੀ ਹੋ ਗਿਆ ਖਾਸਕਰ ਸ਼ਹਿਰ ਦੇ ਨੀਵੇਂ ਇਲਾਕਿਆ 'ਚ ਪਾਣੀ ਦੀ ਭਰਮਾਰ ਹੋ ਗਈ ਹੈ।ਲਗਾਤਾਰ ਡੇਢ ਘੰਟਾ ਹੋਈ ਬਾਰਿਸ਼ ਨੇ ਸੋਢਲ ਰੋਡ ਦੇ ਪ੍ਰੀਤ ਨਗਰ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਦਿੱਤਾ ਜਿਸ ਨਾਲ ਆਸਪਾਸ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਹੋਰ ਤਾਂ ਹੋਰ ਲੋਕਾਂ ਦੇ ਘਰਾਂ ਵਿੱਚ ਵੀ ਕਾਫੀ ਪਾਣੀ ਚਲਾ ਗਿਆ।ਇਹ ਪਾਣੀ ਦੋਆਬਾ ਚੌਂਕ ਤੋਂ ਲੈ ਕੇ ਸਿਲਵਰ ਪਲਾਜ਼ਾ ਤੱਕ ਇੰਨਾ ਪਾਣੀ ਭਰ ਗਿਆ ਕਿ ਦੋ ਪਹੀਆ ਵਾਹਨਾ ਦੇ ਨਾਲ-ਨਾਲ ਚਾਰ ਵਾਹਨਾਂ ਨੂੰ ਆਪਣੇ ਰਾਹ ਬਦਲਣੇ ਪਏ,ਜਿਹੜੇ ਲੋਕਾਂ ਨੇ ਪਾਣੀ 'ਚ ਲੰਘਣ ਦੀ ਕੋਸ਼ਿਸ ਕੀਤੀ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
For more news updates please visit-www.punjab24news.com

