ਜਲੰਧਰ, 11 ਜੂਨ(ਸ਼ੈਲੀ)ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਜਲੰਧਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਆਈ. ਟੀ ਵਲੰਟੀਅਰਾਂ ਦੀ 5 ਦਿਨਾ ਸਪੈਸ਼ਲ ਟ੍ਰੇਨਿੰਗ ਅੱਜ ਐਸ. ਡੀ ਫੁਲਰਵਾਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਸ਼ੁਰੂ ਹੋਈ। 15 ਜੂਨ ਤੱਕ ਚੱਲਣ ਵਾਲੀ ਇਸ ਟ੍ਰੇਨਿੰਗ ਵਿਚ 87 ਵਲੰਟੀਅਰ ਹਿੱਸਾ ਲੈ ਰਹੇ ਹਨ।
ਅੱਜ ਇਨ੍ਹਾਂ ਵਲੰਟੀਅਰਾਂ ਨੂੰ ਦਿਮਾਗੀ ਤੌਰ 'ਤੇ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਦੀ ਤਕਨੀਕ ਅਤੇ ਪੜ੍ਹਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਟ੍ਰੇਨਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਗਾਈਡੈਂਸ ਅਤੇ ਕੌਂਸਲਿੰਗ ਕੋਆਡੀਨੇਟਰ ਸ੍ਰੀ ਸੁਰਜੀਤ ਲਾਲ ਦੇ ਨਾਲ ਸੋਮ ਨਾਥ ਡੀ.ਆਰ.ਪੀ.(ਸਸਅ) ਅਤੇ ਪ੍ਰਿੰਸੀਪਲ ਨੀਰਜ ਸੈਣੀ ਪਹੁੰਚੇ। ਉਨ੍ਹਾਂ ਵਲੰਟੀਅਰਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਕਰਨ ਲਈ ਕਿਹਾ।![]() |
| ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਆਈ. ਟੀ ਵਲੰਟੀਅਰਾਂ ਦੀ ਟ੍ਰੇਨਿੰਗ ਦੇ ਦ੍ਰਿਸ਼। |
ਜੈ ਵਿਸ਼ਾਲ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਲੰਟੀਅਰਾਂ ਵਲੋਂ ਇਹ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਸ੍ਰੀ ਰਾਜੂ ਚੌਧਰੀ ਅਤੇ ਸ੍ਰੀ ਰਵਿੰਦਰ ਕੁਮਾਰ ਬਤੌਰ ਰਿਸੋਰਸ ਪਰਸਨ ਇਸ ਟ੍ਰੇਨਿੰਗ ਵਿਚ ਸ਼ਾਮਿਲ ਹੋਏ।
For more news updates visit:- www.punjab24news.com
-




