ਬਾਲ ਮਜ਼ਦੂਰਾਂ ਲਈ 12 ਜੂਨ ਤੋਂ ਹੋਵੇਗਾ ਸਰਵੇ


  • ਬਾਲ ਮਜ਼ਦੂਰੀ ਨੂੰ ਉਤਸਾਹਿਤ ਕਰਨ ਵਾਲੀਆ ਇਕਾਈਆ ਹੋ ਜਾਣ ਸਾਵਧਾਨ

ਜਲੰਧਰ,(ਪਰੀਤ)ਨੇਸ਼ਨਲ ਚਾਈਲਡ ਲੇਬਰ ਪੋ੍ਜੇਕਟ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ 12 ਜੂਨ ਤੋਂ ਲਗਾਤਾਰ 1 ਹਫਤੇ ਤੱਕ ਮਹਾਂਨਗਰ ਦੇ ਘਰ-ਘਰ ਅਤੇ ਉਦਯੋਗਿਕ ਇਕਾਈਆ 'ਚ ਜਾ ਕੇ ਸਰਵੇ ਕਰਕੇ ਬਾਲ ਮਜ਼ਦੂਰਾ ਦਾ ਪਤਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ,ਜੇਕਰ ਬਾਲ ਮਜ਼ਦੂਰੀ ਨੂੰ ਬੜਾਵਾ ਦੇਣ ਲਈ ਕੋਈ ਮਾਮਲਾ ਫੜਿਆ ਜਾਦਾਂ ਹੈ ਤਾਂ ਉਸ ਦੇ ਖਿਲਾਫ ਅਦਾਲਤ 'ਚ ਲੇਬਰ ਵਿਭਾਗ ਵੱਲੋਂ ਕੇਸ ਚਲਾਇਆ ਜਾਵੇਗਾ।ਨੈਸ਼ਨਲ ਚਾਈਲਡ ਲੇਬਰ ਪੋ੍ਜੇਕਟ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਬਾਲ ਮਜ਼ਦੂਰੀ ਤੇ ਰੋਕ ਲਗਾਉਣ ਲਈ ਮਹਾਂਨਗਰ 'ਚ 27 ਸਕੂਲ ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ।ਇਹਨਾਂ ਸਕੂਲਾਂ ਦੇ ਲਈ ਟ੍ਰੇਡ ਯੁਨੀਅਨਾਂ,ਇੰਪਲਾਇਰਜ਼ ਆਰਗੇਨਾਈਜ਼ੇਸ਼ਨ ,ਰੋਟਰੀ, ਅਤੇ ਲਾਇਨਜ਼ ਕਲੱਬਾਂ ਤੋਂ ਮਦਦ ਮਿਲ ਰਹੀ ਹੈ।2010 ਤੋਂ ਸ਼ੁਰੂ ਹੋਈ ਮੁਹਿੰਮ ਦੇ ਤਹਿਤ ਹੁਣ ਤੱਕ 308 ਚਲਾਨ ਕੱਟੇ ਗਏ ਹਨ।ਨੈਸ਼ਨਲ ਚਾਈਲਡ ਲੇਬਰ ਪੋ੍ਜੇਕਟ ਦੇ ਤਹਿਤ 94.50 ਲੱਖ ਰੁਏ ਖਰਚ ਕੀਤੇ ਜਾਂਦੇ ਹਨ।ਇਸ ਤੇ ਜਿਆਦਾਤਰ ਮਿਡ-ਡੇ ਮੀਲ ਦੇ ਤਹਿਤ 30 ਤੋਂ 35 ਲੱਖ ਦੀ ਅਲੱਗ ਰਾਸ਼ੀ ਖਰਚ ਕੀਤੀ ਜਾਂਦੀ ਹੈ।
 For more news updates visit:- www.punjab24news.com