ਜਲੰਧਰ,10 ਜੂਨ (ਬਿਊਰੋ) ਭਾਰਤੀ ਫੌਜ ਦੇ ਵਿਸ਼ੇਸ ਦਸਤੇ ਵੱਲੋਂ ਕੱਲ ਮਿਆਂਮਾਰ ਸਰਹੱਦ 'ਚ ਦਾਖਿਲ ਹੋ ਕੇ ਲਗਪਗ 100 ਅੱਤਵਾਦੀਆ ਨੂੰ ਮਾਰ ਦਿੱਤਾ ਗਿਆ,ਜਦਕਿ 7 ਹੋਰ ਜ਼ਖਮੀ ਹੋ ਗਏ।7 ਜੂਨ ਦੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਪਰੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਆਪ੍ਰੇਸ਼ਨ ਦੀ ਸਫਲਤਾ ਨਾਲ ਭਾਰਤੀ ਫੋਜ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।ਇਸ ਤੋਂ ਪਹਿਲਾਂ ਭਾਰਤ ਨੂੰ ਸਾਫਟ ਨੈਸ਼ਨ ਕਿਹਾ ਜਾ ਰਿਹਾ ਸੀ ਪਰ ਮਿਆਂਮਾਰ ਤੇ ਕੀਤੀ ਕਾਰਵਾਈ ਨੇ ਚੀਨ ਅਤੇ ਪਾਕਿਸਤਾਨ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਜਰਾ ਵੀ ਹਿਮਾਕਤ ਕੀਤੀ ਤਾਂ ਭਾਰਤ ਵੀ ਉਹਨਾਂ ਨੂੰ ਜਵਾਬ ਦੇਣ ਨੂੰ ਪਿੱਛੇ ਨਹੀਂ ਹਟੇਗਾ।ਮਿਆਂਮਾਰ ਮੱਧ ਵਿੱਚ ਹਮਲਾ ਕਰਕੇ ਅੱਤਵਾਦੀਆ ਨੂੰ ਮੌਤ ਦੇ ਘਾਟ ਉਤਾਰਨ ਦੀ ਫੌਜ ਦੀ ਕਾਰਵਾ ਵਿੱਚ ਹਵਾਈ ਫੋਜ ਨੇ ਅਹਿਮ ਭੂਮਿਕਾ ਨਿਭਾਈ ਹੈ।


