(ਰਾਵਿੰਦਰ ਜੋਲੀ ਧੂਰੀ)17-7-2015- ਧੂਰੀ ਦੇ ਐਸ ਡੀ ਐਮ ਦਫਤਰ ਵਿਖੇ ਪ੍ਰਦੂਸ਼ਨ ਦੀ ਰੋਕ ਧਾਮ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਜਿਸ ਦਾ ਮੁੱਖ ਮੁੱਦਾ ਸੀ ਕਿ ਪ੍ਰਦੂਸ਼ਨ ਨੂੰ ਕਿਵੇ ਰੋਕਿਆ ਜਾਵੇ ਇਸ ਵਿੱਚ ਜਾਣਕਾਰੀ ਦਿੰਦੇ ਐਸ ਡੀ ਐਮ ਧੂਰੀ ਅਰਸਦੀਪ ਕੌਰ ਗਿੱਲ ਨੇ ਕਿਹਾ ਕਿ ਸਾਉਂਡ ਪ੍ਰਦੂਸ਼ਨ , ਗੱਡੀਆਂ ਦਾ ਧੂਆਂ ਪ੍ਰਦੂਸ਼ਨ ਅਤੇ ਫੈਕਟਰੀਆ ਵਿਚੋਂ ਨਿਕਲਦੇ ਹੋਏ ਧੂੰਏ ਨੂੰ ਬੰਦ ਕਰਕੇ ਇਸ ਪ੍ਰਦੂਸ਼ਨ ਨੂ ਰੋਕਿਆ ਜਾ ਸਕਦਾ ਹੈ ਗੰਦੇ ਪਾਣੀ ਆਦੀ ਦੀ ਬਦਬੂ ਨੂੰ ਰੋਕ ਕਿ ਪ੍ਰਦੂਸ਼ਨ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਇਸ ਨਾਲ ਬਿਮਾਰੀਆ ਤੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ । ਸਾਉੇਡ ਪ੍ਰਦੂਸਨ ਦੀ ਗੱਲ ਕਰੀਏ ਤਾਂ ਧਾਰਮਿਕ ਸੰਸਥਾਵਾਂ ਜਿਵੇ ਕਿ ਮੰਦਿਰ ,ਮਸੀਤਾਂ ਅਤੇ ਗੁਰੂਦੁਆਰਿਆ ਦੇ ਵਿੱਚ ਵੱਜਦੇ ਸਪੀਕਰ ਦੀ ਆਵਾਜ ਘਟਾ ਦਿੱਤੀ ਜਾਵੇ ਅਤੇ ਨਾਲ ਹੀ ਮੈਰਿਜ ਪੈਲਸਾਂ ਦੇ ਵਿੱਚ ਵੱਜਦੇ ਡੀ.ਜੇ ਇਹਨਾ ਇੱਕ ਸਮਾਂ ਫਿਕਸ ਕਰ ਦਿੱਤਾ ਜਾਵੇ ਕਿ ਇਹ ਰਾਤ ਨੂੰ ਕਿੰਨੇ ਵਜੇ ਤੱਕ ਵੱਜਣੇ ਚਾਹੀਦੇ ਹਨ ਇਹਨਾ ਸਭ ਨਾਲ ਬੱਚਿਆ ਦੀ ਪੜਾਈ ਬਜੂਰਗਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ । ਉਹਨਾ ਨੇ ਕਿਹਾ ਕਿ ਉਹ ਇਸ ਮੀਟਿੰਗ ਰਾਹੀ ਲੋਕਾਂ ਨੂੰ ਜਾਗਰੁਕ ਕਰਨਾ ਚਾਹੁੰਦੀ ਹਾਂ ਕਿ ਉਹ ਇਹਨਾ ਗੱਲਾਂ ਵੱਲ ਵਿਸ਼ੇਸ ਧਿਆਨ ਦੇਣ ਤਾਂ ਕਿ ਇਸ ਪ੍ਰਦੂਸ਼ਨ ਨੂੰ ਰੋਕਿਆ ਜਾ ਸਕੇ । ਇਸ ਤੋਂ ਇਲਾਵਾ ਧੂਰੀ ਦੇ ਮਿਸਟਰ ਭਾਰਦਵਾਜ ਤਹਿਸੀਲਦਾਰ ਧੂਰੀ , ਪ੍ਰਦੂਸਨ ਕੰਟਰੋਲ ਬੋਰਡ ਦੇ ਐਸ ਡੀ ਉ ਨਵਦੀਪ ਸਿੰਘ ਨੇ ਵੀ ਪ੍ਰਦੂਸਨ ਤੋਂ ਫੈਲਣ ਵਾਲੇ ਮਾਰੂ ਰੋਗਾਂ ਤੇ ਉਹਨਾ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਇਹਨਾ ਨਾਲ ਬੀ ਡੀ ਪੀ ਧੂਰੀ ਸੁਰਿੰਦਰ ਸਿੰਘ ਅਤੇ ਕਈ ਹੋਰ ਸਖਸੀਅਤਾਂ ਹਾਜਿਰ ਸਨ ।।

