- ਮੁਕਾਬਲੇ ਵਿਚ ਪੰਜਾਬ ਪੁਲਿਸ ਦਾ ਏ.ਐਸ.ਆਈ.ਗੰਭੀਰ ਜਖ਼ਮੀ
ਜਲੰਧਰ,06 ਜੁਲਾਈ 2015,(ਹਰਪੀ੍ਤ)ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਕਪੂਰਥਲਾ ਜੇਲ੍ ਦੇ ਡੀ.ਐਸ.ਪੀ.ਸ਼ੀ੍ ਬਿਕਰਮ ਜੀਤ ਸਿੰਘ ਪੈਂਥਾ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀ ਨਾਲ ਜਖਮੀ ਕਰਨ ਵਾਲੇ ਦੋਸ਼ੀ ਸੁੱਖਾ ਬਿਧੀਪੁਰੀਆ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਭਾਊ ਪੁੱਤਰ ਇਕਬਾਲ ਸਿੰਘ ਵਾਸੀ ਸੰਤ ਨਗਰ ਬਸਤੀ ਸੇਖ ਅਤੇ ਤੀਸਰੇ ਸਾਥੀ ਫਤਿਹ ਸਿੰਘ ਉਰਫ਼ ਫਤਿਹ ਪੁੱਤਰ ਗੁਰਦਾਵਰ ਸਿੰਘ ਭਰੋੜੀ ਥਾਣਾ ਬਹਿਰਾਮ ਨੂੰ ਇਕ ਲੰਬੀ ਮੁਠ ਭੇੜ ਪਿਛੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਸ਼ੀ੍ ਰਜਿੰਦਰ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੀ੍ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਨੂੰ ਖੁਫ਼ੀਆ ਇਤਲਾਹ ਮਿਲੀ ਕਿ ਕੁਝ ਦਿਨ ਪਹਿਲਾਂ ਸੁਖਵਿੰਦਰ ਸਿੰਘ ਉਰਫ਼ ਸੁੱਖਾ ਭਾਊ ਵਾਸੀ ਬਸਤੀ ਸੇਖ ਜਲੰਧਰ ਜੋ ਕਿ ਬਠਿੰਡਾ ਜੇਲ੍ ਤੋਂ ਕਤਲ ਕੇਸ ਵਿਚ ਸ਼ਜਾ ਭੁਗਤ ਰਿਹਾ ਸੀ ਅਤੇ ਪੇਰੋਲ 'ਤੇ ਛੁੱਟੀ ਆਇਆ ਸੀ ਤੇ ਉਸ ਦੇ ਘਰ ਸੰਤ ਨਗਰ ਬਸਤੀ ਸੇਖ ਜਲੰਧਰ ਵਿਖੇ ਉਨ੍ਹਾਂ ਦੇ ਨਾਲ ਦੋ ਅਣ ਪਛਾਤੇ ਵਿਅਕਤੀ ਅਸਲੇ ਸਮੇਤ ਇਕੱਠੇ ਹੋ ਕੇ ਕੋਈ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ ।
ਮਿਲੀ ਇਤਲਾਹ ਦੇ ਅਨੁਸਾਰ ਇੰਸਪੈਕਟਰ ਗੁਰਪੀ੍ਤ ਸਿੰਘ ਇੰਚਾਰਜ ਸੀ.ਆਈ.ਏ.,ਇੰਸਪੈਕਟਰ ਸੁਰਜੀਤ ਸਿੰਘ ਮੁੱਖ ਥਾਣਾ ਬਸਤੀ ਬਾਵਾ ਖੇਲ, ਸ੍ਰੀ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 5 , ਸ੍ਰੀ ਰਵਿੰਦਰਪਾਲ ਸਿੰਘ ਸੰਧੂ ਏ.ਸੀ.ਪੀ.ਵੈਸਟ ਜਲੰਧਰ ਨੇ ਸਮੇਤ ਪੁਲਿਸ ਕਰਮਚਾਰੀਆਂ ਦੇ ਪਾਰਟੀਆਂ ਬਣਾ ਕੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਭਾਊ ਦੇ ਘਰ ਨੂੰ ਚਾਰ ਚੁਫੇਰੇ ਤੋਂ ਘੇਰ ਕੇ ਰੇਡ ਕੀਤਾ ਤਾਂ ਇਹ ਵਿਅਕਤੀ ਪੁਲਿਸ ਨੂੰ ਦੇਖ ਕੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਂਦੇ ਹੋਏ ਪੌੜੀਆਂ ਰਾਹੀਂ ਛੱਤ ਦੇ ਉਪਰ ਦੀ ਰਾਤ ਦੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਦੌੜ ਗਏ। ਦੋਸ਼ੀਆਂ ਵਲੋਂ ਕੀਤੀ ਫਾਇਰਿੰਗ ਵਿਚ ਇਕ ਪੁਲਿਸ ਕਰਮਚਾਰੀ ਏ.ਐਸ.ਆਈ.ਜਗਦੀਪ ਸਿੰਘ ਸਖਤ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਹ ਤਿੰਨੋ ਅਪਰਾਧੀ ਛੱਤਾਂ ਉਤੋਂ ਦੌੜ ਕੇ ਲੋਕਾਂ ਦੇ ਘਰਾਂ ਵਿਚ ਛਿਪ ਗਏ। ਪੁਲਿਸ ਨੇ ਘੇਰਾ ਬੰਦੀ ਕਰਕੇ ਸਰਚ ਕਰਦਿਆਂ ਸੁਖਜਿੰਦਰ ਸਿੰਘ ਉਰਫ਼ ਸੁੱਖਾ ਬਿਧੀਪੁਰੀਆਂ ਨੂੰ 32 ਬੋਰ ਦੇ ਪਿਸਟਲ ਸਮੇਤ ਕੋਠੇ ਉਤੇ ਪਾਣੀ ਦੀ ਟੈਂਕੀ ਵਿਚੋਂ ਗਿ੍ਫਤਾਰ ਕੀਤਾ। ਇਸੇ ਤਰਾ੍ ਪੁਲਿਸ ਪਾਰਟੀ ਨੇ ਫਾਇਰ ਕਰਨ ਵਾਲੇ ਵਿਅਕਤੀ ਨੂੰ ਕਿਸੇ ਇਕ ਘਰ ਦੇ ਬੈਡਰੂਮ ਵਿਚੋਂ ਗਿ੍ਫਤਾਰ ਕੀਤਾ ਜਿਸ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਭਾਊ ਵਾਸੀ ਸੰਤ ਨਗਰ ਵਾਸੀ ਬਸਤੀ ਸੇਖ ਦੱਸਿਆ। ਇਸੇ ਤਰਾ੍ ਤੀਜੇ ਸਾਥੀ ਨੂੰ ਇਕ ਘਰ ਦੇ ਬਾਥਰੂਮ ਵਿਚੋਂ ਕਾਬੂ ਕੀਤਾ ਜਿਸ ਨੇ ਅਪਣਾ ਨਾਮ ਫਤਿਹ ਸਿੰਘ ਉਰਫ਼ ਫਤਿਹ ਵਾਸੀ ਭਰੋੜੀ ਥਾਣਾ ਬਹਿਰਾਮ ਜ਼ਿਲਾ੍ ਨਵਾਂ ਸ਼ਹਿਰ ਦੱਸਿਆ।
ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ 2 ਪਿਸਤੌਲ 32 ਬੋਰ ਕੰਟਰੀ ਮੇਡ, 4 ਜਿੰਦਾ ਕਾਰਤੂਸ, 6 ਖੋਲ ਕਾਰਤੂਰ, ਕਾਰ ਆਈ 20, ਕਾਰ ਸਿਟੀ ਹਾਂਡਾ, ਕਾਰ ਜੇਨ, ਮੋਟਰਸਾਈਕਲ ਅਤੇ ਵਰਨਾ ਕਾਰ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗੈਂਗਸਟਰਾਂ ਵਿਚੋਂ ਸੁਖਵਿੰਦਰ ਸਿੰਘ ਉਰਫ਼ ਸੁੱਖਾ ਭਾਊ ਤੇ ਪਹਿਲਾਂ ਹੀ ਵੱਖ ਵੱਖ ਜਿਲ੍ਹਿਆਂ ਵਿਚ 8 ਮੁਕੱਦਮੇ ਕਤਲ,ਲੁੱਟ ਖੋਹ, ਲੜਾਈ ਝਗੜੇ ਅਤੇ ਐਨ.ਡੀ.ਪੀ.ਐਸ.ਐਕਟ ਅਧੀਨ ਦਰਜ ਕੀਤੇ ਗਏ ਹਨ। ਇਹ ਦੋਸ਼ੀ ਅਸਲਾ ਐਕਟ ਅਧੀਨ ਥਾਣਾ ਡਵੀਜ਼ਨ ਨੰ : 6 ਵਿਚ ਦਰਜ ਮੁਕੱਦਮਾ ਨੰਬਰ 106 ਅਧੀਨ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਕੇਂਦਰੀ ਜੇਲ੍ ਬਠਿੰਡਾ ਤੋਂ ਪੇਰੋਲ 'ਤੇ ਛੁੱਟੀ ਆਇਆ ਸੀ। ਇਸੇ ਤਰ੍ਰਾਂ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਸੁੱਖੀ 'ਤੇ 6 ਮੁਕੱਦਮੇ ਵੱਖ ਵੱਖ ਜ਼ਿਲਿ੍ਆਂ ਵਿਚ ਦਰਜ਼ ਹਨ ਇਹ ਇਕ ਕਤਲ ਕੇਸ ਅੰਮਿ੍ਤਸਰ ਵਿਖੇ 20 ਸਾਲ ਦੀ ਸਜ਼ਾ ਕੱਟ ਰਿਹਾ ਸੀ। ਇਹ ਅੰਮਿ੍ਤਸਰ ਤੋਂ ਜਲੰਧਰ ਕਚਿਹਰੀ ਤਰੀਕ ਪੇਸ਼ੀ 'ਤੇ ਆਇਆ ਸੀ ਜਿਥੋਂ ਇਸ ਨੂੰ ਇਸ ਦੇ ਸਾਥੀ ਕਰੀਮੀਨਲ ਫਤਿਹ ਸਿੰਘ ਉਰਫ਼ ਫਤਿਹ ਨੇ ਪੁਲਿਸ ਹਿਰਾਸਤ ਵਿਚੋਂ ਚਕਮਾ ਦੇ ਕੇ ਭਜਾ ਕੇ ਲੈ ਗਿਆ ਸੀ। ਫਤਿਹ ਸਿੰਘ 'ਤੇ ਜ਼ਿਲਾ੍ ਨਵਾਂ ਸ਼ਹਿਰ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ ਜਿਸ ਵਿਚੋਂ ਇਹ ਭਗੌੜਾ ਹੈ।
ਇਸ ਮੌਕੇ ਸ਼ੀ੍ ਬੀ.ਐਸ.ਬਲੱਗਣ ਏ.ਡੀ.ਸੀ.ਪੀ., ਸ਼ੀ੍ ਅਮਰੀਕ ਸਿੰਘ ਪਵਾਰ ਏ.ਡੀ.ਸੀ.ਪੀ.,ਸ਼ੀ੍ ਜੇ ਏਲਨਚੈਲੀਅਨ ਏ.ਡੀ.ਸੀ.ਪੀ.,ਸ਼ੀ੍ ਰਵਿੰਦਰ ਸਿੰਘ ਸੰਧੂ ਏ.ਸੀ.ਪੀ.,ਸ਼ੀ੍ ਹਰਭਜਨ ਸਿੰਘ ਏ.ਸੀ.ਪੀ., ਸ਼ੀ੍ ਗੁਰਪ੍ਰੀਤ ਸਿੰਘ ਇੰਸਪੈਕਟਰ ਸੀ.ਆਈ.ਏ., ਸ਼ੀ੍ ਸੁਖਜੀਤ ਸਿੰਘ ਐਸ.ਐਚ.ਓ.ਬਸਤੀ ਬਾਵਾ ਖੇਲ, ਸ਼ੀ੍ ਸੁਖਬੀਰ ਸਿੰਘ ਐਸ.ਐਚ.ਓ.ਡਵੀਜ਼ਨ ਨੰ : 5 ਅਤੇ ਹੋਰ ਅਧਿਕਾਰੀ ਹਾਜ਼ਰ ਸਨ।



