*ਜਲੰਧਰ ਸ਼ਹਿਰ ਵਿਚ 2 ਤੋਂ 4 ਮਈ ਤੱਕ ਹੋਵੇਗਾ ਠਹਿਰਾਅ
*3 ਜੂਨ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਲੰਘੇਗੀ ਯਾਤਰਾ
*ਭੰਡਾਰੀ, ਡੀ. ਸੀ ਅਤੇ ਪੁਲਿਸ ਕਮਿਸ਼ਨਰ ਨੇ ਲਿਆ ਯਾਤਰਾ ਦੇ ਰੂਟ ਦਾ ਜਾਇਜ਼ਾ
*3 ਜੂਨ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਲੰਘੇਗੀ ਯਾਤਰਾ
*ਭੰਡਾਰੀ, ਡੀ. ਸੀ ਅਤੇ ਪੁਲਿਸ ਕਮਿਸ਼ਨਰ ਨੇ ਲਿਆ ਯਾਤਰਾ ਦੇ ਰੂਟ ਦਾ ਜਾਇਜ਼ਾ
ਜਲੰਧਰ, 29 ਮਈ 2015-(ਸ਼ੈਲੀ)-ਪੰਜਾਬ ਵਾਸੀਆਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉੱਦਮ ਨਾਲ ਸ਼ੁਰੂ ਕੀਤੀ ਗਈ 'ਦਰਸ਼ਨ ਯਾਤਰਾ' 30 ਮਈ ਨੂੰ ਪਿੰਡ ਚੌਲਾਂਗ ਅਤੇ ਕਸਬਾ ਭੋਗਪੁਰ ਰਾਹੀਂ ਜ਼ਿਲ੍ਹੇ ਵਿਚ ਪ੍ਰਵੇਸ਼ ਕਰੇਗੀ ਅਤੇ ਜ਼ਿਲ੍ਹਾ ਵਾਸੀ 30 ਤੋਂ 31 ਮਈ ਅਤੇ 2 ਤੋਂ 5 ਜੂਨ ਤੱਕ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਬਾਅਦ ਇਹ ਯਾਤਰਾ ਕਿਸ਼ਨਗੜ੍ਹ ਹੁੰਦੀ ਹੋਈ ਇਤਿਹਾਸਕ ਨਗਰੀ ਕਰਤਾਰਪੁਰ ਪਹੁੰਚੇਗੀ ਜਿਥੇ ਰਾਤ ਦੇ ਠਹਿਰਾਅ ਤੋਂ ਬਾਅਦ 31 ਮਈ ਨੂੰ ਸੁਭਾਨਪੁਰ ਤੋਂ ਹੁੰਦੀ ਹੋਈ ਕਪੂਰਥਲਾ ਪਹੁੰਚੇਗੀ ਅਤੇ 31 ਮਈ ਤੋਂ 2 ਜੂਨ ਸਵੇਰ ਤੱਕ ਸੁਲਤਾਨਪੁਰ ਲੋਧੀ ਵਿਖੇ ਠਹਿਰਾਅ ਤੋਂ ਬਾਅਦ 2 ਜੂਨ ਨੂੰ ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਰਾਹੀਂ ਮੁੜ ਜਲੰਧਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰੇਗੀ। ਮਲਸੀਆਂ ਅਤੇ ਨਕੋਦਰ ਤੋਂ ਹੁੰਦੀ ਹੋਈ ਇਹ ਯਾਤਰਾ 2 ਜੂਨ ਰਾਤ ਨੂੰ ਜਲੰਧਰ ਸ਼ਹਿਰ ਪਹੁੰਚੇਗੀ ਅਤੇ 4 ਜੂਨ ਤੱਕ ਇਸ ਦਾ ਇਥੇ ਹੀ ਠਹਿਰਾਅ ਹੋਵੇਗਾ ਅਤੇ 3 ਜੂਨ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਲੰਘੇਗੀ। 4 ਜੂਨ ਨੂੰ ਕੈਂਟ ਕੋਲੋਂ ਲੰਘਦੀ ਇਹ ਯਾਤਰਾ ਰਾਮਾ ਮੰਡੀ ਤੋਂ ਹੁੰਦੀ ਹੋਈ ਫਗਵਾੜਾ ਵੱਲ ਰਵਾਨਾ ਹੋਵੇਗੀ। ਇਸ ਤੋਂ ਬਾਅਦ 4 ਤੋਂ 5 ਜੂਨ ਤੱਕ ਗੁਰਾਇਆ ਵਿਖੇ ਇਸ ਦਾ ਠਹਿਰਾਅ ਹੋਵੇਗਾ ਅਤੇ 5 ਜੂਨ ਨੂੰ ਇਹ ਫਿਲੌਰ ਪਹੁੰਚੇਗੀ।
ਅੱਜ ਮੁੱਖ ਸੰਸਦੀ ਸਕੱਤਰ ਸ੍ਰੀ ਕੇ. ਡੀ ਭੰਡਾਰੀ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲਿਸ ਕਮਿਸ਼ਨਰ ਸ੍ਰੀ ਯੁਰਿੰਦਰ ਸਿੰਘ ਹੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਲੰਧਰ ਸ਼ਹਿਰ ਵਿਚਲੇ ਇਸ ਯਾਤਰਾ ਦੇ ਰੂਟ ਅਤੇ ਚੌਕਾਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਸਬੰਧੀ ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਅਤੇ ਗੁਰਦੁਆਰਾ ਪ੍ਰੀਤ ਨਗਰ, ਸੋਢਲ ਅਤੇ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਡਿਫੈਂਸ ਕਲੋਨੀ, ਜਿਥੇ ਕਿ ਯਾਤਰਾ ਦਾ ਠਹਿਰਾਅ ਹੋਵੇਗਾ, ਵਿਖੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਯਾਤਰਾ ਦੇ ਸਵਾਗਤ, ਬਦਲਵੇਂ ਟ੍ਰੈਫਿਕ ਪ੍ਰਬੰਧਾਂ ਅਤੇ ਹੋਰਨਾਂ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। ਜ਼ਿਕਰਯੋਗ ਹੈ ਕਿ ਹੁਣ ਬਦਲਵੇਂ ਪ੍ਰੋਗਰਾਮ ਤਹਿਤ 4 ਜੂਨ ਨੂੰ ਦਰਸ਼ਨ ਯਾਤਰਾ ਦਾ ਪੜਾਅ ਸਵੇਰੇ 6 ਵਜੇ ਤੋਂ 8:30 ਵਜੇ ਤੱਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਡਿਫੈਂਸ ਕਲੋਨੀ ਵਿਖੇ ਵੀ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਇਸ ਮੌਕੇ ਆਖਿਆ ਕਿ ਪਵਿੱਤਰ ਨਿਸ਼ਾਨੀਆਂ ਲੈ ਕੇ ਆ ਰਹੀ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦੀ ਪਵਿੱਤਰ ਮਰਿਆਦਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਬਰਕਰਾਰ ਰੱਖੇਗਾ ਅਤੇ ਇਨ੍ਹਾਂ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਵਿਚ ਵੀ ਪੂਰਨ ਸਹਿਯੋਗ ਦੇਵੇਗਾ। ਪੁਲਿਸ ਕਮਿਸ਼ਨਰ ਸ੍ਰੀ ਯੁਰਿੰਦਰ ਸਿੰਘ ਹੇਅਰ ਨੇ ਕਿਹਾ ਕਿ ਸੰਗਤਾਂ ਦੇ ਉਤਸ਼ਾਹ ਅਤੇ ਜਜ਼ਬੇ ਨੂੰ ਦੇਖਦੇ ਹੋਏ ਦਰਸ਼ਨ ਕਰਨ ਮੌਕੇ ਪ੍ਰਬੰਧਾਂ ਨੂੰ ਯੋਜਨਾਬੱਧ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਦੇ ਅਥਾਹ ਜੋਸ਼ ਕਾਰਨ ਕਿਸੇ ਤਰ੍ਹਾਂ ਦੀ ਕੋਈ ਅਣੁਸਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਆਗੂਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਜਲੰਧਰ ਜ਼ਿਲ੍ਹੇ ਲਈ ਇਹ ਬਹੁਤ ਹੀ ਸੁਭਾਗਾ ਸਮਾਂ ਹੋਵੇਗਾ ਜਦੋਂ ਜ਼ਿਲ੍ਹੇ ਨੂੰ ਗੁਰੂ ਸਾਹਿਬਾਨ ਦੀਆਂ ਪਾਵਨ ਤੇ ਇਤਿਹਾਸਕ ਨਿਸ਼ਾਨੀਆਂ ਦੀ ਝਲਕ ਪ੍ਰਾਪਤ ਹੋਵੇਗੀ ਅਤੇ ਸੰਗਤਾਂ ਦੀ ਸੇਵਾ ਦਾ ਮੌਕਾ ਮਿਲੇਗਾ। ਆਗੂਆਂ ਨੇ ਕਿਹਾ ਕਿ ਉਹ ਸਮੂਹਿਕ ਰੂਪ ਵਿਚ ਜ਼ਿਲ੍ਹੇ ਦੀ ਸੰਗਤ ਦੀਆਂ ਭਾਵਨਾਵਾਂ ਮੁਤਾਬਿਕ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਉਚਿਤ ਪ੍ਰਬੰਧ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੀਵ ਵਰਮਾ, ਸੀਨੀਅਰ ਡਿਪਟੀ ਮੇਅਰ ਸ. ਕਮਲਜੀਤ ਸਿੰਘ ਭਾਟੀਆ, ਏ. ਡੀ. ਸੀ. ਪੀ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਏ. ਡੀ. ਸੀ. ਪੀ ਟ੍ਰੈਫਿਕ ਸ੍ਰੀ ਪਰਮਿੰਦਰ ਸਿੰਘ ਭੰਡਾਲ, ਏ. ਡੀ. ਸੀ. ਪੀ ਸ੍ਰੀ ਕੇ. ਐਸ ਬਲੱਗਣ, ਏ. ਸੀ. ਪੀ ਸ੍ਰੀ ਡੀ. ਐਸ ਬੁੱਟਰ, ਏ. ਸੀ. ਪੀ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਏ ਸੀ ਪੀ ਸ੍ਰੀ ਜਸਬੀਰ ਸਿੰਘ ਰਾਏ, ਸ਼੍ਰੋਮਣੀ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਮੰਨਣ ਅਤੇ ਸ. ਪਰਮਜੀਤ ਸਿੰਘ ਰਾਏਪੁਰ, ਸ. ਚਰਨਜੀਵ ਸਿੰਘ ਲਾਲੀ, ਸ. ਅਜੀਤ ਸਿੰਘ ਸੇਠੀ, ਸ. ਮਹਿੰਦਰ ਸਿੰਘ ਰੇਰੂ, ਸ. ਅਮਰਜੀਤ ਸਿੰਘ ਮਿੱਠਾ, ਸ. ਅਮਰਜੀਤ ਸਿੰਘ ਕਿਸ਼ਨਪੁਰਾ, ਸ. ਦਿਲਬਾਗ ਸਿੰਘ, ਸ. ਗੁਰਮੀਤ ਸਿੰਘ ਲਾਟੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
For more news visit:-www.punjab24news.com
For more news visit:-www.punjab24news.com



