ਜਲੰਧਰ 29 ( ਸ਼ੱਮੀ) ਭਾਰਤ ਦੇ ਭੂਤਪੂਰਬ ਪ੍ਰਧਾਨ ਮੰਤਰੀ ਚੋਧਰੀ ਚਰਨ ਸਿੰਘ ਨੂੰ ਉਹਨਾਂ ਦੀ ਪੁਨ ਤਿਥੀ ਦੇ ਅਵਸਰ ਤੇ ਨਿੱਘੀ ਸ਼ਰਧਾਂਜਲੀ ਦੇਣ ਹੇਤੂ ਚੋਧਰੀ ਚਰਨ ਸਿੰਘ ਨਿਆਂ ਮੋਰਚਾ ਨੇ ਇੱਕ ਸਭਾ ਸੈਂਟਰਲ ਟਾਊਨ ਜਲੰਧਰ ਵਿੱਚ ਕੀਤੀ।ਸਭਾ ਦੀ ਅਧਿਅਕਸ਼ਤਾ ਚੋਧਰੀ ਚਰਨ ਸਿੰਘ ਨਿਆਂ ਮੋਰਚਾ ਦੇ ਮਹਾਂਸਚਿਵ ਵਿਰੋਚਨ ਨੇ ਕੀਤੀ।ਉਹਨਾਂ ਚੋ.ਚਰਨ ਸਿੰਘ ਦੀ ਜੀਵਨੀ ਤੇ ਰੋਸ਼ਨੀ ਪਾਉਦੇ ਹੋਏ ਕਿਹਾ ਕਿ ਚੋ.ਚਰਨ ਸਿੰਘ ਦੇਸ਼ ਨੂੰ ਅਜ਼ਾਦੀ ਦਿਲਵਾਉਣ ਲਈ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ।ਉਹਨਾਂ ਰਾਜਨੀਤਿਕ ਸਭਾ ਨੂੰ ਦੇਸ਼ ਅਤੇ ਦੇਸ਼ ਵਾਸੀਆ ਲਈ ਕਲਿਆਣ ਦਾ ਮਾਰਗ ਮੰਨਦੇ ਸਨ।ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪਦ ਤੇ ਰਹੇ ਅਤੇ ਭਾਰਤ ਸਰਕਾਰ ਵਿੱਚ ਵਿੱਤ,ਹੋਮ,ਪ੍ਰਧਾਨ ਮੰਤਰੀ ਦੇ ਪਦ ਤੇ ਰਹੇ ਲੇਕਿਨ ਉਹਨਾਂ ਤੇ ਭਿ੍ਸ਼ਟਾਚਾਰ ਦਾ ਇੱਕ ਵੀ ਆਰੋਪ ਨਹੀ ਲੱਗਿਆ।ਸਾਦਾ ਜੀਵਨ ਬਿਤਾਉਣ ਵਾਲੇ ਚੋ.ਚਰਨ ਸਿੰਘ ਆਪਣੀ ਬਿਮਾਰੀ ਦੇ ਦਿਨਾਂ ਵਿੱਚ ਵੀ ਭਾਰਤ ਵਿੱਚ ਨਹਿਰਾਂ ਦਾ ਜਾਲ ਬਿਛਾ ਕੇ ਖੇਤੀਬਾੜੀ ਦੀ ਤਰੱਕੀ ਬਾਰੇ ਸੋਚਦੇ ਰਹੇ ਤਾਂਕਿ ਦੇਸ਼ ਤਰੱਕੀ ਕਰ ਸਕੇ ਅਤੇ ਦੇਸ਼ ਵਿੱਚ ਕੋਈ ਭੱਖਾ ਨਾ ਰਹੇ।ਦੇਸ ਦੀ ਤਰੱਕੀ ਲਈ
ਉਦਯੋਗ ਦਾ ਦਰਜ਼ਾ ਦੇਣਾ ਬਹੁਤ ਜਰੂਰੀ ਸਮਝਦੇ ਸਨ।ਚੋ.ਚਰਨ ਸਿੰਘ ਨੂੰ ਸ਼ਰਧਾ ਸੁਮਨ ਭੇਂਟ ਕਰਨ ਵਾਲਿਆਂ ਵਿੱਚ ਸ਼ਰਵ ਸ਼੍ਰੀ ਰਾਮੇਸ਼ ਅਰੋੜਾ,ਮਨੋਜ ਪੱਬੀ,ਸਵਾਮੀ ਵੀਰ ਪ੍ਰਕਾਸ਼ ਗਿਰੀ,ਅਮਿਤ ਲਾਲ,ਇੰਦਰਪਾਲ ਸਿੰਘ ਜੱਜ,ਮੁਕੇਸ਼ ਗੁਪਤਾ,ਮਨਜੀਤ ਸਿੰਘ ,ਜਗਮੋਹਨ ,ਚੰਦਰਸ਼ੇਖਰ ਭੋਲਾ,ਵਿਪਨ ਮੋਦੀ,ਪਵਨ ਸ਼ਰਮਾਂ,ਰਮੇਸ਼ ਗੋਸ਼ਾ,ਬਿਕਰਮਜੀਤ ਸਿੰਘ,ਜਤਿੰਦਰ ਸਿੰਘ,ਰਾਜਨ ਪਰਾਸ਼ਰ,ਸੁਮੇਸ਼ ਪੱਬੀ,ਚੰਦਰ ਸ਼ੇਖਰ,ਜੈਮਲ ਸਿੰਘ,ਮਲਕੀਤ ਸਿੰਘ,ਸਿਰਤੂ ਭਾਰਦਵਾਜ,ਠਾਕੁਰ ਸ਼ਿਵ ਬਦਨ ਸਿੰਘ ਆਦਿ ਪ੍ਰਮੁੱਖ ਸਨ।

