ਜਲੰਧਰ,16 ਜੁਲਾਈ,(ਹਰਪੀ੍ਤ) ਅੰਤਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾ 'ਚ ਗਿਰਾਵਟ ਆਈ ਹੈ।ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ 2-2 ਪ੍ਤੀ ਲੀਟਰ 'ਚ ਕਟੋਤੀ ਕਰ ਦਿੱਤੀ ਹੈ।ਇਹ ਨਵੀਆਂ ਦਰਾਂ ਬੁੱਧਵਾਰ ਦੀ ਅੱਧੀ ਰਾਤ ਨੂੰ ਲਾਗੂ ਹੋ ਗਈ ਹੈ।ਇਸ ਮਹੀਨੇ 'ਚ ਦੂਸਰੀ ਬਾਰ ਦੋਨਾਂ ਈਧਨਾਂ ਦੇ ਭਾਅ ਘਟੇ ਹਨ।
ਹਾਲਾਂਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੋਕਾਂ ਨੂੰ ਇਸਦਾ ਖਾਸ ਫਾਇਦਾ ਨਹੀ ਹੋਵੇਗਾ, ਕਿਓੁਂਕਿ ਦਿੱਲੀ ਸਰਕਾਰ ਨੇ ਪੈਟਰੋਲ ਤੇ ਵੈਟ ਦਰ ਵੱਧ ਕੇ 25 ਫੀਸਦੀ ਅਤੇ ਡੀਜ਼ਲ ਤੇ 12.5 ਤੋਂ 16.6 ਪ੍ਤੀ ਕਰ ਦਿੱਤੀ ਹੈ।ਇਸਸ ਕਾਰਨ ਇੱਥੇ ਦੇ ਲੋਕਾਂ ਨੂੰ ਪੈਟਰੋਲ ਪਹਿਲਾਂ ਤੋਂ ਮਹਿੰਗਾ ਮਿਲੇਗਾ,ਜਦਕਿਡੀਜ਼ਲ ਦੇ ਭਾਅ 'ਚ ਮਾਮੂਲੀ ਕਮੀ ਹੋਵੇਗੀ।
ਦਿੱਲੀ ਸਰਕਾਰ ਨੇ ਪੈਟਰੋਲ ਤੇ ਪੰਜ ਅਤੇ ਡੀਜ਼ਲ ਤੇ 4.1 ਫੀਸਦ ਵੈਟ ਦੀ ਮਾਰ ਘੱਟ ਕੀਤੀ ਹੈ।ਇਸ ਕਾਰਨ ਕੀਮਤਾਂ 'ਚ ਕਟੋਤੀ ਦੇ ਬਾਅਦ ਵੀ ਰਾਸ਼ਟਰੀ ਰਾਜਧਾਨੀ 'ਚ 28 ਪੇਸੈ ਮਹਿੰਗਾ ਹੋ ਗਿਆਂ ਹੈ ਤੇ ਡੀਜ਼ਲ ਸਿਰਫ 50 ਪੈਸੇ ਸਸਤਾ ਹੋਇਆ ਹੈ।


