ਉੱਧਰ ਫਮਾਵਰ ਪੁਆਇੰਟ ਦੇ ਮਾਲਕ ,ਕਪਿਲ ਭਾਟੀਆ ਨਿਵਾਸੀ ਨਿਊ ਹਾਰੀਨ ਮਾਡਲ ਹਾਊਸ ਨੇ ਦੱਸਿਆ ਕਿ ਤਕਰੀਬਨ ਰਾਤ 10 ਵਜੇ ਦੁਕਾਨ ਬੰਦ ਕਰ ਕੇ ਘਰ ਗਏ ਸਨ।ਸਵੇਰੇ ਜਦੋਂ ਉਹਨਾਂ ਦਾ ਨੋਕਰ ਸਵੇਰੇ ਦੁਕਾਨ ਖੋਲਣ ਆਇਆ ਤਾਂ ਉਸਨੇ ਤਾਲੇ ਟੁੱਟਣ ਦੀ ਸੂਚਨਾਂ ਸਾਨੂੰ ਦਿੱਤੀ।ਭਾਟੀਆ ਮੁਤਾਬਕ ਦੁਕਾਨ ਤੇ ਆ ਕੇ ਦੇਖਿਆ ਤਾਂ,ਡੀ.ਵੀ.ਆਰ,ਹੈਂਡੀ ਕੈਮ,ਕੰਧ ਤੇ ਲੱਗੀ,ਐਲ.ਈ.ਡੀ ਸਮੇਤ ਪੰਜ ਹਜ਼ਾਰਾਂ ਦਾ ਕੈਸ਼ ਚੋਰ ਲੈ ਗਏ।ਇਹ ਜ਼ਿਕਰਯੋਗ ਹੈ ਕਿ ਦੁਕਾਨ ਕੋਲ ਹੀ ਪੁਲਿਸ ਦਾ ਨਾਕਾ ਵੀ ਲੱਗਦਾ ਹੈ।
ਲੋਕਾਂ ਦੇ ਮੁਤਾਬਕ ਇਸ ਪਾਸ਼ ਇਲਾਕੇ 'ਚ ਪੁਲਿਸ ਨਾਕੇ ਦੇ ਨੇੜੇ ਚੋਰੀ ਦੀ ਵਾਰਦਾਤ ਹੈਰਾਨੀਜਨਕ ਕਾਰਾ ਹੈ।ਉਧਰ ਜਾਣਕਾਰੀ ਮੁਤਾਬਿਕ ਇੱਕ ਚੋਰੀ ਦੀ ਹੋਰ ਵਾਰਦਾਤ ਦਾ ਹਵਾਲਾ ਦਿੰਦਿਆ ਲਾਡੋਵਾਲੀ ਸਥਿਤ ਦੋਆਬਾ ਸਕੂਲ ਦੀ ਮਾਰਕਿਟ 'ਚ "ਏ.ਸੀ ਕੰਨਸਲਟੈਂਟ" ਦੇ ਮਾਲਕ ਸਤਵੀਰ ਭਾਟੀਆ ਨਿਵਾਸੀ ਅਰਬਨ ਸਟੇਟ ਨੇ ਦੱਸਿਆ ਕਿ ਉਹ ਬੀਤੀ ਸ਼ਾਮ ੫ ਕੁ ਵਜੇ ਦੁਕਾਨ ਬੰਦ ਕਰਕੇ ਚਲਿਆ ਗਿਆ ਸੀ।ਪਰ ਸਵੇਰੇ ਆਉਣ ਤੇ ਦੁਕਾਨ ਦੇ ਤਾਲੇ ਟੁੱਟੇ ਪਏਸਨ।ਉਸ ਮੁਤਾਬਕ ਚੋਰ ਦੁਕਾਨ ਤੋਂ 10 ਹਜ਼ਾਰ ਦੀ ਨਗਦੀ,ਪੱਖੇ,ਇਨਵਰਟਰ ਬੈਟਰੀ ਸਮੇਤ,ਲੈਪਟਾਪ,ਕੰਪਿਊਟਰ ਸਮੇਤ ਉਡਾ ਕੇ ਲੈ ਗਏ।ਬਾਰਾਦਰੀ ਪੁਲਿਸ ਵੱਲੋਂ ਸੂਚਨਾਂ ਮਿਲਣ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।ਪੁਲਿਸ ਮੁਤਾਬਕ ਜਲਦੀ ਤੋਂ ਜਲਦੀ ਚੋਰਾਂ ਨੂੰ ਪਕੜ ਕੇ ਮਾਲ ਬਰਾਮਦ ਕੀਤਾ ਜਾਏਗਾ ਤੇ ਚੋਰ ਸਲਾਖਾਂ ਪਿੱਛੇ ਹੋਣਗੇ।
For
more news updates please visit-www.punjab24news.com

