ਉਭਰਦੇ ਖਿਡਾਰੀਆਂ ਦੀ ਸਿਖਲਾਈ ਦਾ ਸਾਰਾ ਖਰਚਾ ਚੁੱਕੇਗੀ ਪੰਜਾਬ ਸਰਕਾਰ
ਖੇਡਾਂ ਨੂੰ ਜ਼ਰੂਰੀ ਵਿਸ਼ੇ ਵਜੋਂ ਲਾਗੂ ਕਰਨਾ ਵਿਚਾਰ ਅਧੀਨ
ਫਗਵਾੜਾ, 16 ਜੁਲਾਈ (ਹਰਪੀ੍ਤ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਵਲੋਂ ਉਭਰਦੇ ਖਿਡਾਰੀਆਂ ਨੂੰ ਸਿਖਲਾਈ, ਖੁਰਾਕ ਤੇ ਸਿੱਖਿਆ ਦਾ ਸਾਰਾ ਖਰਚ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਖਿਡਾਰੀ ਨੂੰ ਵਿਦੇਸ਼ ਤੋਂ ਸਿਖਲਾਈ ਦੀ ਜ਼ਰੂਰਤ ਹੈ ਤਾਂ ਵੀ ਪੰਜਾਬ ਸਰਕਾਰ ਵਲੋਂ ਉਸਦਾ ਖਰਚ ਸਹਿਣ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਵਲੋਂ 100 ਕਰੋੜ ਰੁਪੈ ਦਾ ਖੇਡ ਪ੍ਰੋਤਸਾਹਨ ਫੰਡ ਕਾਇਮ ਕੀਤਾ ਗਿਆ ਹੈ।
ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣ ਵਾਲੇ 306 ਨਾਮੀ ਖਿਡਾਰੀਆਂ ਨੂੰ 9 ਕਰੋੜ ਰੁਪੈ ਤੋਂ ਵੱਧ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਮੌਕੇ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਖਿਡਾਰੀਆਂ ਨੂੰ ਪੇਸ਼ੇਵਰ ਸਿਖਲਾਈ ਲਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੁਹਾਲੀ ਵਿਖੇ ਸਥਾਪਨਾ ਕੀਤੀ ਗਈ ਹੈ, ਜਿਸ ਵਿਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਕੋਚਾਂ ਵਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੀਓ ਉਲੰਪਿਕ 2016 ਵਿਖੇ ਸੂਬੇ ਦੇ ਖਿਡਾਰੀਆਂ ਦੀ ਸ਼ਭ ਤੋਂ ਵੱਧ ਭਾਗੀਦਾਰੀ ਲਈ 11 ਖੇਡਾਂ ਦੀ ਸਿਖਲਾਈ ਇਸ ਇੰਸਟੀਚਿਊਟ ਵਿਖੇ ਪ੍ਰਦਾਨ ਕੀਤੀ ਜਾ ਰਹੀ ਹੈ।
ਸ. ਬਾਦਲ ਨੇ ਕਿਹਾ ਕਿ ਹੇਠਲੇ ਪੱਧਰ 'ਤੇ ਖੇਡਾਂ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਸਕੂਲÎਾਂ ਵਿਚ ਲਾਮਜੀ ਵਿਸ਼ੇ ਵਜੋਂ ਪੜਾਉਣ ਦਾ ਪ੍ਰਸਤਾਵ ਵਿਚਾਰ ਅਧੀਨ ਹੈ।
ਉਨਾਂ ਵਲੋਂ ਅੱਜ ਸਨਮਾਨੇ ਗਏ ਖਿਡਾਰੀਆਂ ਵਿਚ ਮੁੱਖ ਤੌਰ 'ਤੇ ਸ਼ੂਟਿੰਗ ਵਿਚ ਹਿਨਾ ਸਿੱਧੂ ਨੂੰ 23 ਲੱਖ ਰੁਪੈ, ਪ੍ਰਭਜੋਤ ਬਾਜਵਾ ਜਿਮਨਾਸਟਿਕ 22 ਲੱਖ ਰੁਪੈ, ਮਾਨਵਜੀਤ ਸੰਧੂ ਸ਼ੂਟਿੰਗ 17 ਲੱਖ, ਰੰਜਨ ਸੋਢੀ ਸ਼ੂਟਿੰਗ 15 ਲੱਖ, ਮਨਪ੍ਰੀਤ ਸਿੰਘ ਨੂੰ 14 ਲੱਖ ਰੁਪੈ , ਹਰਵੀਨ ਸਰਾਓ ਨੂੰ 10 ਲੱਖ ਰੁਪੈ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਤੇ ਪੂਨਮ ਨੂੰ ਟੇਬਲ ਟੈਨਿਸ ਵਿਚ 14-14 ਲੱਖ ਰੁਪੈ, ਗੁਰਬਾਜ ਸਿੰਘ ਨੂੰ ਸਾਈਕਲਿੰਗ ਵਿਚ 13 ਲੱਖ 85 ਹਜ਼ਾਰ, ਨਵਜੀਤ ਕੌਰ ਅਥਲੈਟਿਕਸ ਨੂੰ 9 ਲੱਖ ਅਤੇ ਸਵਰਨ ਸਿੰਘ ਨੂੰ ਕਿਸ਼ਤੀ ਦੌੜ ਵਿਚ ਤਗਮਾ ਜਿੱਤਣ 'ਤੇ 5 ਲੱਖ ਰੁਪੈ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਖੇਡ ਵਿਭਾਗ ਪੰਜਾਬ ਵਲੋਂ ਅਖਬਾਰਾਂ ਤੇ ਹੋਰ ਸੰਚਾਰ ਸਾਧਨਾਂ ਰਾਹੀਂ ਇਸ਼ਤਿਹਾਰ ਦੇ ਕੇ ਨਕਦ ਇਨਾਮਾਂ ਲਈ ਯੋਗ ਉਮੀਦਵਾਰਾਂ ਤੋਂ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਸੀ, ਜਿਸ ਪਿੱਛੋਂ ਵਿਭਾਗ ਵਲੋਂ ਖੇਡ ਪ੍ਰਾਪਤੀਆਂ ਦੇ ਮੱਦੇਨਜ਼ਰ ਤੇ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਇਨਾਮੀ ਰਾਸ਼ੀ Ñਲਈ ਯੋਗ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਵਿਭਾਗ ਵਲੋਂ ਤਗਮਾ ਜਿੱਤਣ ਪਿੱਛੋਂ ਡੋਪ ਟੈਸਟ ਸਹੀ ਪਾਏ ਜਾਣ ਵਾਲੇ ਖਿਡਾਰੀਆਂ ਨੂੰ ਅਯੋਗ ਪਾਏ ਜਾਣ 'ਤੇ ਇਹ ਇਨਾਮ ਰਾਸ਼ੀ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਖੇਡ ਵਿਭਾਗ ਵਲੋਂ ਸਾਲ 2010-11 ਦੌਰਾਨ 831, ਸਾਲ 2011-12 ਦੌਰਾਨ 518, ਸਾਲ 2012-13 ਦੌਰਾਨ 745, ਸਾਲ 2013-14 ਅਤੇ 2014-15 (2 ਸਾਲ) ਦੌਰਾਨ 1470 ਖਿਡਾਰੀਆਂ ਦੀ ਨਕਦ ਇਨਾਮਾਂ ਲਈ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ ਹੋਈਆਂ ਕੌਮੀ ਖੇਡÎਾਂ-2015 ਵਿਚ ਪੰਜਾਬ ਲਈ ਤਗਮੇ ਜਿੱਤਣ ਵਾਲੇ 164 ਖਿਡਾਰੀਅÎਾਂ ਨੂੰ ਵੀ ਨਕਦ ਇਨਾਮਾਂ ਲਈ ਚੁਣਿਆ ਗਿਆ ਹੈ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਪੰਜਾਬ ਸਰਕਾਰ ਵਲੋਂ ਖੇਡਾਂ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਖੇਡ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ ਨੇ ਕਿਹਾ ਕਿ ਜਿੱਥੇ ਵਿਦੇਸ਼ੀ ਕੋਚਾਂ ਵਲੋਂ ਪੰਜਾਬ ਸਪੋਰਟਸ ਇੰਸਟੀਚਿਊਟ ਵਿਖੇ ਸਿਖਲਾਈ ਦਿੱਤੀ ਜਾਵੇਗੀ ਉੱਥੇ ਪੰਜਾਬ ਸਰਕਾਰ ਵਲੋਂ ਹਰ ਸਾਲ ਲਈ 125 ਪੋਸਟਾਂ ਪੰਜਾਬ ਪੁਲਿਸ ਵਿਚ ਖਿਡਾਰੀਆਂ ਲਈ ਵੱਖਰੇ ਤੌਰ 'ਤੇ ਰਾਖਵੀਆਂ ਕੀਤੀਆਂ ਗਈਆਂ ਹਨ।
ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਐਲਾਨ ਕੀਤਾ ਕਿ ਅੱਜ ਸਨਮਾਨਿਤ ਕੀਤੇ ਗਏ ਖਿਡਾਰੀਆਂ ਵਿਚੋਂ ਜੇਕਰ ਕੋਈ ਯੂਨੀਵਰਸਿਟੀ ਵਿਖੇ ਪੜ੍ਹਾਈ ਲਈ ਦਾਖਲਾ ਲੈਂਦਾ ਹੈ ਤਾਂ ਸੰਸਥਾ ਵਲੋ ਉਸਦੀ ਪੜ੍ਹਾਈ ਤੋਂ ਇਲਾਵਾ ਖੇਡ ਸਿਖਲਾਈ ਤੇ ਖੁਰਾਕ ਦਾ ਵੀ ਸਾਰਾ ਖਰਚਾ ਦਿੱਤਾ ਜਾਵੇਗਾ।
ਇਸ ਮੌਕੇ ਮੁੱਖ ਤੌਰ 'ਤੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸੰਸਦੀ ਸਕੱਤਰ ਸੋਮ ਪ੍ਰਕਾਸ਼, ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਡਾਇਰੈਕਟਕ ਖੇਡਾਂ ਤਜਿੰਦਰ ਸਿੰਘ ਧਾਲੀਵਾਲ, ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਾ .ਕੇ. ਸਿੱਧੂ, ਲਵਲੀ ਯੂਨੀਵਰਸਿਟੀ ਦੇ ਵੀ.ਸੀ. ਰਮੇਸ਼ ਮਿੱਤਲ ਹਾਜ਼ਰ ਸਨ।
For
more news updates please visit-www.punjab24news.com


