ਜ਼ਿਲ੍ਹਾ ਸਿੱਖਿਆ ਅਫਸਰ ਅਤੇ ਪ੍ਰਵੇਸ਼ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਆਈ. ਈ ਵਲੰਟੀਅਰਾਂ ਦੀ ਟਰੇਨਿੰਗ ਦਾ ਨਿਰੀਖਣ



 ਜਲੰਧਰ, 12 ਜੂਨ 2015-(ਸ਼ੈਲੀ)- ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਜਲੰਧਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ 87 ਆਈ.ਈ.ਵਲੰਟੀਅਰਾਂ ਨੂੰ 15 ਜੂਨ ਤੱਕ 5 ਦਿਨਾ ਸਪੈਸ਼ਲ ਟ੍ਰੇਨਿੰਗ ਐਸ.ਡੀ ਫੁਲਰਵਾਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਿੱਤੀ ਜਾ ਰਹੀ ਹੈ।
                       ਇਸ ਸਬੰਧੀ ਅੱਜ ਇਨ੍ਹਾਂ ਵਲੰਟੀਅਰਾਂ ਨੂੰ ਨਿਸ਼ਾ ਖੋਸਲਾ ਸਪੈਸ਼ਲ ਟੀਚਰ ਅਤੇ ਡਾਇਰੈਕਟਰ ਡਾ.ਸਤਿਆਪਾਲ ਖੋਸਲਾ ਸਕੂਲ ਫਾਰ ਡੈੱਫ ਵਲੋਂ ਬੋਲਣ ਅਤੇ ਸੁਨਣ ਤੋਂ ਵਾਂਝੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਇਆ ਜਾਵੇ, ਇਸ ਸਬੰਧੀ ਬੱਚਿਆਂ ਨੂੰ ਪੜਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ  ਅਤੇ ਇਸ ਨੂੰ ਦੂਰ ਕਰਨ ਬਾਰੇ ਦੱਸਿਆ ਗਿਆ।
ਇਸ ਟ੍ਰੇਨਿੰਗ ਦਾ ਵਿਸੇਸ਼ ਤੌਰ 'ਤੇ ਸ੍ਰ.ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਜਲੰਧਰ ਅਤੇ ਪ੍ਰਵੇਸ਼ ਜ਼ਿਲ੍ਹਾ ਕੋਆਰਡੀਨੇਟਰ ਸ੍ਰ.ਸੰਤੋਖ ਸਿੰਘ  ਰਾਣਾ ਵਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਆਈ.ਈ.ਵਲੰਟੀਅਰਾਂ ਨੂੰ ਇਨ੍ਹਾਂ ਬੱਚਿਆਂ ਨੂੰ ਪੜਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਕਿਉਂਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਉਨ੍ਹਾਂ ਕੋਲੋਂ ਸਿੱਖਿਆ ਲੈ ਕੇ ਸਮਾਜ ਦੇ ਦੂਸਰੇ ਬੱਚਿਆਂ ਵਾਂਗ ਪੜਾਈ ਦੇ ਨਾਲ-ਨਾਲ ਖੇਡਾਂ,ਭੰਗੜਾ,ਗਿੱਧਾ ਅਤੇ ਹੋਰ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਹਿੱਸੇ ਲੈਂਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮੁਸ਼ਕਿਲ ਹਲਾਤਾਂ ਵਿਚ ਵੀ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਵਧੀਆ ਕੰਮ ਕਰ ਰਹੇ ਹਨ।
                       ਪ੍ਰਿੰਸੀਪਲ ਮਿਸਜ ਨੀਰਜ ਸੈਣੀ ਅਤੇ ਜੈ ਵਿਸ਼ਾਲ ਆਰ.ਸੀ.ਟੀ.ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਲੰਟੀਅਰਾਂ ਵਲੋਂ ਇਹ ਵਿਸ਼ਵਾਸ ਦੁਆਇਆ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਟ੍ਰੇਨਿੰਗ ਵਿਚ ਰਾਜੂ ਚੌਧਰੀ ਅਤੇ ਰਵਿੰਦਰ ਕੁਮਾਰ ਬਤੌਰ ਰਿਸੋਰਸ ਪਰਸਨ ਵਲੰਟੀਅਰ ਨੂੰ ਟ੍ਰੇਨਿੰਗ ਦੇ ਰਹੇ ਹਨ।
For more news updates visit:- www.punjab24news.com