21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ

ਸ੍ਰੀ ਗਰੀਸ਼ ਦਿਆਲਨ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਅੰਤਰ ਰਾਸ਼ਟਰੀ ਯੋਗਾ ਦਿਵਸ ਲਈ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।  

ਜਲੰਧਰ,10 ਜੂਨ 2015 (ਸ਼ੈਲੀ) 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਲਗਾਏ ਜਾ ਰਹੇ ਯੋਗਾ ਕੈਂਪਾਂ ਦੇ ਸਥਾਨ ਨਿਰਧਾਰਿਤ ਕਰਨ ਸਬੰਧੀ ਮੀਟਿੰਗ ਸ੍ਰੀ ਗਰੀਸ਼ ਦਿਆਲਨ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸਕੂਲਾਂ, ਕਾਲਜਾਂ , ਹੋਰ ਵਿਦਿਅਕ ਸੰਸਥਾਵਾਂ ਅਤੇ ਹੋਰ ਢੁਕਵੇਂ ਸਥਾਨਾਂ 'ਤੇ 21 ਜੂਨ ਨੂੰ ਯੋਗਾ ਦਿਵਸ ਦੇ ਮੌਕੇ 'ਤੇ ਯੋਗਾ ਕੈਂਪ ਲਗਾਏ ਜਾਣਗੇ ਤਾਂ ਜੋ ਲੋਕ ਆਪਣੇ ਨੇੜੇ ਤੋ ਨੇੜੇ ਸਥਾਨ 'ਤੇ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿਚ ਸ਼ਾਮਿਲ ਹੋ ਸਕਣ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਦੀਆਂ ਪਾਰਕਾਂ, ਵਿਦਿਅਕ ਸੰਸਥਾਵਾਂ ਅਤੇ ਖੇਡ ਸਟੇਡੀਅਮ ਵਿਚ ਬਣੇ ਆਡੀਟੋਰੀਅਮਾਂ ਵਿਚ ਇਹ ਕੈਂਪ ਲਗਾਉਣ ਲਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਥਾਨਾਂ ਸਬੰਧੀ ਸੂਚਨਾਂ ਲੋਕਾਂ ਨੂੰ ਉਪਲਬੱਧ ਕਰਵਾਈ ਜਾਵੇਗੀ ਤਾਂ ਜੋ ਲੋਕ ਇਨ੍ਹਾਂ ਕੈਂਪਾਂ ਵਿਚ ਸ਼ਮੂਲੀਅਤ ਕਰ ਸਕਣ। ਇਸ ਮੌਕੇ ਤੇ ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਹੋਰ ਯੋਗਾ ਪ੍ਰਬੰਧਕ ਹਾਜ਼ਰ ਸਨ।
For more news updates visit:- www.punjab24news.com