Pages
▼
ਭਗਤ ਕਬੀਰ ਜੀ ਦੇ ਸੰਦੇਸ਼ ਦੀ ਮੌਜੂਦਾ ਯੁਗ ਵਿਚ ਬੇਹੱਦ ਮਹੱਤਤਾ-ਚੂਨੀ ਲਾਲ ਭਗਤ
*617ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ
*ਗਾਇਕ ਦਿਲਜਾਨ, ਜਸਮੀਤ ਜੱਸਲ ਅਤੇ ਰਮੇਸ਼ ਕਾਸਿਮ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਜਲੰਧਰ, 3 ਜੂਨ 2015-(ਸ਼ੈਲੀ)-ਭਗਤ ਕਬੀਰ ਜੀ ਮਹਾਨ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜਿਸ ਦੀ ਮੌਜੂਦਾ ਪਦਾਰਥਵਾਦੀ ਯੁਗ ਵਿਚ ਬਹੁਤ ਹੀ ਮਹੱਤਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਚੂਨੀ ਲਾਲ ਭਗਤ ਨੇ ਬੀਤੀ ਰਾਤ ਸਥਾਨਕ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗਵ ਨਗਰ ਵਿਖੇ ਭਗਤ ਕਬੀਰ ਜੀ ਦੇ 617ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਭਾਰੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹਮੇਸ਼ਾ ਹੀ ਆਵਾਮ ਦਾ ਮਾਰਗ ਦਰਸ਼ਨ ਕਰਦੀ ਰਹੇਗੀ ਜੋ ਕਿ ਜਾਤ, ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ ਜਿਸ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਸਮਾਜ ਵਿਚ ਸਮਾਜਿਕ ਬੁਰਾਈਆਂ ਜਾਤੀ ਪ੍ਰਥਾ, ਛੂਤ-ਛਾਤ ਅਤੇ ਊਚ-ਨੀਚ ਦੇ ਖ਼ਾਤਮੇ ਲਈ ਲੰਬਾ ਸੰਘਰਸ਼ ਕੀਤਾ।
ਸ੍ਰੀ ਚੂਨੀ ਲਾਲ ਭਗਤ ਨੇ ਕਿਹਾ ਕਿ ਉਹੀ ਕੌਮਾਂ ਹਮੇਸ਼ਾ ਅਗਾਂਹ ਵਧਦੀਆਂ ਅਤੇ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੇ ਗੁਰੂਆਂ-ਪੀਰਾਂ ਨੂੰ ਯਾਦ ਰੱਖਦੀਆਂ ਹੋਈਆਂ ਹਮੇਸ਼ਾ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਦੀਆਂ ਹਨ। ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਭਗਤ ਕਬੀਰ ਜੀ ਸਮੇਤ ਸਾਰੇ ਧਰਮਾਂ ਦੇ ਗੁਰੂਆਂ-ਪੀਰਾਂ ਵੱਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੇ ਮਾਰਗ 'ਤੇ ਚਲਦਿਆਂ ਸਮੂਹ ਵਰਗਾਂ ਦੀ ਭਲਾਈ ਲਈ ਭਰਪੂਰ ਉਪਰਾਲੇ ਕਰ ਰਹੀ ਹੈ ਅਤੇ ਸਮੂਹ ਸ਼੍ਰੋਮਣੀ ਭਗਤਾਂ ਦੇ ਦਿਨ ਰਾਜ ਪੱਧਰ 'ਤੇ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਗਤ ਕਬੀਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਾਜ ਦੇ ਸਮਾਜਿਕ ਤੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਦਾ ਜੀਵਨ ਮਿਆਰ ਉਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ ਮੰਦਿਰ ਕਮੇਟੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਹਾਜ਼ਰ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਦਿਲਜਾਨ, ਜਸਮੀਤ ਜੱਸਲ ਅਤੇ ਰਮੇਸ਼ ਕਾਸਿਮ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਸਮਾਜ ਦੀ ਭਜਨ ਮੰਡਲੀ ਵੱਲੋਂ ਭਗਤ ਕਬੀਰ ਜੀ ਦੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ, ਸੀਨੀਅਰ ਭਾਜਪਾ ਆਗੂ ਸ੍ਰੀ ਮਹਿੰਦਰ ਭਗਤ, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੁਮਾਰ ਅਮਿਤ, ਐਸ. ਡੀ. ਐਮ ਜਲੰਧਰ-1 ਡਾ ਰਜਤ ਓਬਰਾਏ, ਡੀ. ਪੀ. ਆਰ. ਓ ਸ੍ਰੀ ਗੁਰਮੀਤ ਸਿੰਘ, ਕੌਂਸਲਰ ਸ੍ਰੀ ਤਰਸੇਮ ਸਿੰਘ ਲਖੋਤਰਾ, ਸ੍ਰੀ ਪਵਨ ਕੁਮਾਰ, ਸ੍ਰੀ ਕਸਤੂਰੀ ਲਾਲ, ਸਤਿਗੁਰੂ ਕਬੀਰ ਸਭਾ ਭਾਰਗਵ ਨਗਰ ਦੇ ਚੇਅਰਮੈਨ ਸ੍ਰੀ ਸਤੀਸ਼ ਭਗਤ ਬਿੱਲਾ, ਪ੍ਰਧਾਨ ਡਾ. ਰਾਕੇਸ਼ ਕੁਮਾਰ ਭਗਤ, ਉਪ ਚੇਅਰਮੈਨ ਡਾ. ਚਮਨ ਲਾਲ, ਉਪ ਪ੍ਰਧਾਨ ਸ੍ਰੀ ਰਵੀ ਭਗਤ, ਜਨਰਲ ਸਕੱਤਰ ਸ੍ਰੀ ਅੰਮ੍ਰਿਤ ਭਗਤ, ਸ੍ਰੀ ਅਸ਼ਵਨੀ ਭਗਤ, ਸ੍ਰੀ ਬਲਵਿੰਦਰ ਬਿੱਟੂ, ਸ੍ਰੀ ਰਾਜੇਸ਼ ਦੇਸ਼ਾ, ਮੀਡੀਆ ਇੰਚਾਰਜ ਸ੍ਰੀ ਅਜੈ ਭਗਤ, ਸ੍ਰੀ ਦੀਪਕ ਭਗਤ, ਸ੍ਰੀ ਬਚਨ ਲਾਲ, ਭਗਤ ਬੰਟੀ ਸੰਦਲ, ਸ੍ਰੀ ਚਰਨਜੀਤ, ਸ੍ਰੀ ਵਿਸ਼ੂ ਭਗਤ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।
For more news updates
visit:- www.punjab24news.com
ਸ਼ਸਤਰ ਯਾਤਰਾ ਦੋਰਾਨ ਪ੍ਰੀਤ ਨਗਰ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ
ਜਲੰਧਰ,3 ਮਈ(ਸ਼ੱਮੀ) ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾ ਦੀ ਦਰਸ਼ਨੀ ਯਾਤਰਾ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਿਖੇ ਰਾਤ 8 ਵਜੇ ਪਹੁੰਚ ਰਹੀ ਹੈ।ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਪ੍ਰੀਤ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਪ੍ਰੈਸ ਕਾਨਫ੍ਰੈਂਸ ਕੀਤੀ ਗਈ।ਜਿਸ ਵਿੱਚ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਰੇਰੂ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ਦੁਆਰਾ ਦੱਸਿਆ ਗਿਆ ਕਿ ਇਸ ਯਾਤਰਾ ਦੋਰਾਨ ਸ਼ਸਤਰਾ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ।ਪ੍ਰੀਤ ਨਗਰ ਸੋਢਲ ਰੋਡ ਦਾ ਸਾਰਾ ਇਲਾਕਾ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ।ਇਸੇ ਦੋਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾ ਅਤੇ ਸੰਗਤਾਂ ਦੇ ਸਵਾਗਤ ਲਈ ਦੋਆਬਾ ਚੌਕ 'ਚ ਮੁੱਖ ਦੁਆਰ ਬਣਾਇਆ ਗਿਆ ਅਤੇ ਦੂਸਰਾ ਦੁਆਰ ਜੇ.ਐਮ.ਪੀ ਕੋਲ ਬਣਾਇਆ ਗਿਆ।ਇਸ ਮੋਕੇ ਤੇ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ। ਸਾਰੀ ਰਾਤ ਸ਼ਸ਼ਤਰਾਂ ਦੇ ਖੁੱਲੇ੍ ਦਰਸ਼ਨ ਚੱਲਦੇ ਰਹਿਣਗੇ ਅਤੇ ਲੰਗਰ ਦਾ ਪ੍ਰਬੰਧ ਸਾਰੀ ਰਾਤ ਸੁਚੱਜੇ ਢੰਗ ਨਾਲ ਚੱਲਦਾ ਰਹੇਗਾ।
For more news updates
visit:- www.punjab24news.com
ਪੁੂਰਨਮਾਸ਼ੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਸੱਜੇ ਕੀਰਤਨ ਦੀਵਾਨ
ਜਲੰਧਰ,2 ਜੂਨ(ਸ਼ੱਮੀ) ਜਗਰਾਓੁ ,ਹਰ ਪੁੂਰਨਮਾਸ਼ੀ ਦੇ ਦਿਹਾੜੇ ਦੀ ਤਰਾ ਇਸ ਮਹੀਨੇ ਵੀ ਨਾਨਕਸਰ ਜਗਰਾਉ ਵਿਖੇ ਪੂਰਨਮਾਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਸੱਜੇ ਕੀਰਤਨ ਦੀਵਾਨ 'ਚ ਸੰਤ ਬਾਬਾ ਘਾਲਾ ਸਿੰਗ ਜੀ,ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹਰਿ ਜੱਸ ਕੀਰਤਨ ਸਰਵਣ ਕਰਵਾਉਂਦੇ ਹੋਏ ਕੀਰਤਨੀ ਜੱਥੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲਿਆਂ ਨੇ ਸੰਗਤਾਂ 'ਚ ਕੀਰਤਨ ਦੀ ਹਾਜ਼ਰੀ ਲਗਾਈ ਤੇ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ।
ਭਿਸ਼ਟਾਚਾਰ 'ਚ ਕੋਣ ਹੋਇਆ ਗਿ੍ਫਤਾਰ ਨਾਮ ਦੱਸੋ-ਹੋਰਡਿੰਗ ਹੋਏ ਚਰਚਾ 'ਚ
ਜਲੰਧਰ,ਦਿੱਲੀ,(ਗਗਨ)ਇੱਕ ਵਾਰੀ ਫੇਰ ਦਿੱਲੀ ਸਰਕਾਰ ਦੀ ਭਿਸ਼ਟਾਚਾਰ ਨੂੰ ਖਤਮ ਕਰਨ ਲਈ ਕੀਤੇ ਗਏ ਯਤਨਾਂ ਦੇ ਸਾਹਮਣੇ ਪ੍ਰਸ਼ਨ ਚਿੰਨ ਲੱਗ ਗਿਆ ਹੈ।ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਸੁਧਾਰਾਂ ਨੂੰ ਜਿੱਥੇ ਹੋਰਡਿੰਗਾਂ ਤੇ ਲਗਾਇਆ ਗਿਆ ਉੱਥੇ ਹੀ ਵਿਰੋਧੀ ਪਾਰਟੀਆ ਵੱਲੋ ਇਕ ਖਾਸ ਤਰ੍ਹਾਂ ਦੇ ਹੋਰਡਿੰਗ ਦਿੱਲੀ ਦੀ ਜਨਤਾ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਲਿਖਿਆ ਹੈ" ਮਿਸਟਰ ਝੂਠੇ ਭਿਸ਼ਟਾਚਾਰ 'ਚ ਕੋਣ ਹੋਇਆ ਗਿ੍ਫਤਾਰ ਨਾਮ ਦੱਸੋ"ਇਹ ਸਵਾਲ ਦਿੱਲੀ ਦੀ ਆਮ ਜਨਤਾ ਦੁਆਰਾ ਪੁੱਛਿਆ ਗਿਆ ਹੈ।
For more news updates
visit:- www.punjab24news.com
ਨੇਸਲੇ ਬੇਬੀ ਪਾਊਡਰ 'ਚ ਪਾਏ ਗਏ ਜਿੰਦਾ ਕੀੜੇ
ਜਲੰਧਰ,ਕੋਇੰਬੂਟਰ (ਬਿਊਰੋ) ਨੇਸਲੇ ਕੰਪਨੀ ਦੀ ਮੈਗੀ ਪਹਿਲਾਂ ਤੋਂ ਹੀ ਵਿਵਾਦ 'ਚ ਰਹਿਣ ਤੋਂ ਬਾਅਦ ਹੁਣ ਬੇਬੀ ਪਾਊਡਰ 'ਚ ਕੀੜੇ ਪਾਏ ਜਾਣ ਦੀ ਸੂਚਨਾ ਮਿਲੀ ਹੈ,ਜਿਸ ਨੇ ਲੋਕਾਂ ਨੂੰ ਖਾਣ-ਪੀਣ ਤੋ ਪਹਿਲਾਂ ਇਹ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਆਖਿਰ ਕਿਸ ਚੀਜ਼ ਤੇ ਵਿਸ਼ਵਾਸ ਕੀਤਾ ਜਾਵੇ।ਇਸ ਖਬਰ ਨੇ ਨੇਸਲੇ ਕੰਪਨੀ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ। ਇਸ ਦੀ ਜਾਣਕਾਰੀ ਇੱਕ ਅੰਗਰੇਜ਼ੀ ਅਖਵਾਰ 'ਚ ਛਪੀ ਖਬਰ ਮੁਤਾਬਿਕ ਕੋਇੰਬੂਟਰ ਦੇ ਟੈਕਸੀ ਡਰਾਈਵਰ ਨੇ ਆਪਣੇ ਜੁੜਵਾ ਬੱਚਿਆ ਲਈ NAN PRO 3 ਮਿਲਕ ਪਾਊਡਰ ਖਰੀਦਿਆ ਸੀ।ਜਿਸ ਵਿੱਚ ਕੀੜੇ ਪਾਏ ਗਏ ਹਨ।ਫੂਡ ਐਨਾਲਿਸਸ ਲੈਬ ਦਿ ਰਿਪੋਰਟ ਅਨੁਸਾਰ ਇਸ ਵਿੱਚ 380 ਗ੍ਰਾਮ ਪਾਊਡਰ ਵਿੱਚ 28 ਜਿੰਦਾ ਕੀੜੇ ਪਾਏ ਗਏ ਹਨ।ਤਾਮਿਲਨਾਡੂ ਦੀ ਫੂਡ ਸੇਫਟੀ ਵਿੰਗ ਨੇ ਕੰਪਨੀ ਦੇ ਮਿਲਕ ਪਾਊਡਰ ਨੂੰ ਅਨਸੇਫ ਦੱਸਿਆ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਦੁੱਧ ਪੀਣ ਤੋਂ ਬਾਅਦ ਬੱਚੇ ਨੂੰ ਐਲਰਜੀ ਹੋਈ ਤੇ ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
For more news updates
visit:- www.punjab24news.com
ਬਾਜ਼ਾਰ ਜਾਂ ਕਿਸੇ ਵੀ ਆਊਟਲੇਟ ਤੇ ਨਹੀਂ ਬਿਕੇਗੀ ਮੈਗੀ
- ਅੱਜ ਦਿੱਲੀ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ
ਜਲੰਧਰ, (ਬਿਊਰੋ) ਵਿਵਾਦ 'ਚ ਆਉਣ ਵਾਲੀ ਨੇਸਲੇ ਕੰਪਨੀ ਦੀ ਮੈਗੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।ਮੈਗੀ ਵਿੱਚ ਖਤਰਨਾਕ ਕੇਮੀਕਲ(ਲੈਡ,ਸੋਡੀਅਮ ਗਲੁਕਾਮੇਟ)ਦੀ ਮਾਤਰਾ ਜਿਆਦਾ ਪੈਣ ਕਰਕੇ ਖਾਦ ਸੁਰੱਖਿਆ ਵਿਭਾਗ ਨੇ ਇਸ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਇਹ ਮੈਗੀ ਵੀ ਬਾਜ਼ਾਰ ਜਾਂ ਕਿਸੇ ਵੀ ਆਊਟਲੇਟ ਨਹੀਂ ਮਿਲੇਗੀ।ਦਿੱਲੀ ਵਿੱਚ ਮੈਗੀ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਦਿੱਲੀ ਦੇ ਸਵਾਸਥ ਮੰਤਰੀ ਨੇ ਮੈਗੀ ਅਤੇ ਨੇਸਲੇ ਦੇ ਅਧਿਕਾਰੀਆ ਦੀ ਬੈਠਕ ਬੁਲਾਈ ਹੈ।ਇਸ ਬੈਠਕ 'ਚ ਮੈਗੀ ਦੇ ਬੈਨ ਲਗਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
For more news updates
visit:- www.punjab24news.com
ਯੋਗ ਦਿਵਸ ਦੇ ਮੌਕੇ ਤੇ ਨਰਿੰਦਰ ਮੋਦੀ ਦੁਆਰਾ ਕੁੱਝ ਖਾਸ
- ਗਿਨੀਜ ਬੁੱਕ ਆਫ ਰਿਕਾਰਡ ਤੋੜਨ ਦੀ ਤਿਆਰੀ
ਜਲੰਧਰ, (ਗਗਨ)ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਕੌਮਾਂਤਰੀ ਇਸ ਮਹੀਨੇ ਦੀ 21 ਜੂਨ ਨੂੰ ਰਾਜਪਥ 'ਤੇ ਯੋਗ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ 45,000 ਸਕੂਲੀ ਵਿਦਿਆਰਥੀ, ਸਰਕਾਰੀ ਅਧਿਕਾਰੀ, ਫੌਜੀ ਅਧਿਕਾਰੀ ਅਤੇ ਐਨ. ਸੀ. ਸੀ. ਉਮੀਦਵਾਰ ਯੋਗ ਕਰਨਗੇ। ਮੋਦੀ ਮਹਜ 15 ਆਸਨਾਂ ਨਾਲ 35 ਮਿੰਟ ਦੇ ਇਸ ਪ੍ਰਦਰਸ਼ਨ ਨਾਲ ਵਿਸ਼ਵ ਰਿਕਾਰਡ ਬਣਾਉਣ ਜਾ ਰਹੇ ਹਨ। ਇਸ ਯੋਗ ਪ੍ਰਦਰਸ਼ਨ ਨੂੰ ਗਿਨੀਜ ਬੁੱਕ ਆਫ ਰਿਕਾਰਡ 'ਚ ਸ਼ਾਮਲ ਕੀਤੇ ਜਾਣ ਦੀ ਤਿਆਰੀ ਅਤੇ35 ਮਿੰਟ ਦੇ ਇਸ ਯੋਗ ਪ੍ਰਦਰਸ਼ਨ ਨੂੰ ਪਹਿਲਾਂ ਹੀ ਗਿਨੀਜ ਬੁੱਕ ਆਫ ਵਰਲਡ ਰਿਕਾਰਡ 'ਚ ਇਕ ਥਾਂ 'ਤੇ ਯੋਗ ਦੇ ਸਭ ਤੋਂ ਵੱਡੀ ਯੋਗਾ ਕਲਾਸ ਅਧੀਨ ਐਂਟਰੀ ਦੇ ਤੌਰ 'ਤੇ ਰਜਿਸਟਰ ਕਰਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਨੂੰ ਕੌਮਾਂਤਰੀ ਪੱਧਰ 'ਤੇ ਕਾਫੀ ਅਸਰਦਾਰ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
ਮੋਦੀ ਨੇ ਹਾਲ ਹੀ 'ਚ ਇਕ ਮੀਟਿੰਗ 'ਚ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਯੋਗ ਨੂੰ 'ਜਨਤਾ ਦਾ ਅਭਿਆਨ' ਬਣਾਉਣ ਅਤੇ ਇਸ ਦੇ ਫਾਇਦੇ ਹਰੇਕ ਭਾਰਤੀ ਤਕ ਪਹੁੰਚਾਉਣ ਨੂੰ ਯਕੀਨੀ ਕਰਨ ਨੂੰ ਕਿਹਾ ਹੈ। ਰਾਜਘਾਟ 'ਤੇ ਇਸ ਆਯੋਜਨ 'ਚ ਹਿੱਸਾ ਲੈਣ ਵਾਲੇ ਐਂਟਰੀ ਸਵੇਰੇ 5 ਵਜੇ ਤੋਂ ਸ਼ੁਰੂ ਸਕਦੇ ਹਨ।
For more news updates
visit:- www.punjab24news.com




