- ਜਿਲ੍ਹੇ ਭਰ 'ਚ ਸ਼ਾਮੀ ਰਹਿਆ ਬਲੈਕ ਆਊਟ
ਜਲੰਧਰ,10 ਜੂਨ (ਸ਼ੱਮੀ)ਕਿੰਨੇ ਦਿਨਾਂ ਦੀ ਭਾਰੀ ਤਪਸ਼ ਮਗਰੋਂ ਗਰਮੀ ਨਾਲ ਝੁਲਸਦੇ ਲੋਕਾਂ ਨੂੰ ਜਿੱਥੇ ਸ਼ਾਮੀ ਆਏ ਝੱਖੜ ਨੇ ਮੋਸਮ ਨੂੰ ਠੰਡਾ ਕੀਤਾ ਉੱਥੇ ਇਸ ਭਾਰੀ ਹਨੇਰੀ ਤੂਫਾਨ ਨੇ ਵੱਡੇ-ਵੱਡੇ ਦਰੱਖਤ,ਸਾਈਨ ਬੋਰਡ,ਬਾਹਰ ਪਿਆ ਸਮਾਨ ਸਮੇਤ ਸਟੈਂਡਾਂ ਨੂੰ ਵੀ ਨਹੀ ਬਖਸ਼ਿਆ।
ਸ਼ਾਮ ਸਾਢੇ 5 ਵਜੇ ਦੇ ਕਰੀਬ ਜਦੋਂ ਹਨੇਰੀ ਚੱਲੀ ਤਾਂ ਮਹਾਂਨਗਰ ਦੇ ਸਾਰੇ ਸਬ ਸਟੇਸ਼ਨ ਬੰਦ ਕਰ ਦਿੱਤੇ ਗਏ,ਜਿਸ ਕਰਕੇ ਸ਼ਹਿਰ ਵਿੱਚ ਬਲੈਕ ਆਊਟ ਵਰਗੇ ਹਾਲਾਤ ਬਣ ਗਏ।ਸਬ-ਸਟੇਸ਼ਨਾ ਨੂੰ ਸਪਲਾਈ ਦੇਣ ਵਾਲੀ ਬਾਦਸ਼ਾਹਪੁਰ ਨਾਲ ਚੱਲਦੀ ੬੬ ਕੇ.ਵੀ. ਲਾਈਨ 'ਤੇ ਵਡਾਲਾ ਚੌਂਕ ਦੇ ਕੋਲ ਸਫੇਦੇ ਦਾ ਰੁੱਖ ਡਿੱਗਣ ਕਾਰਨ ੬੬ ਕੇ.ਵੀ. ਚਾਰਾ ਮੰਡੀ ਸਬ-ਸਟੇਸ਼ਨ ਨਾਲ ਚਲਦਾ ਇਲਾਕਾ ਪ੍ਰਭਾਵਿਤ ਹੋਇਆ ਹੈ।ਸ਼ਹਿਰ ਦੇ ਕਈ ਪਿੰਡਾ-ਸ਼ਹਿਰਾ ਵਿੱਚ ਬਿਜਲੀ ਦੀ ਸਮੱਸਿਆ ਆਈ ਹੈ।

