Pages

ਚੋਰੀਆ ਕਰਨ ਅਤੇ ਨਸ਼ਾ ਪੀਣ ਤੇ ਵੇਚਣ ਵਾਲੇ ਕਾਬੂ-ਜਲੰਧਰ ਥਾਣਿਆ 'ਚ ਕੇਸ ਦਰਜ਼



ਜਲੰਧਰ 10 ਜੂਨ (ਪੰਕਜ ਸਿੱਬਲ)ਮਾਨਯੋਗ  ਸ਼੍ਰੀ ਯੁਰਿੰਦਰ ਸਿੰਘ ਹੇਅਰ,ਆਈ ਪੀ ਐਸ,ਕਮਿਸ਼ਨਰ ਪੁਲਿਸ ਜਲੰਧਰ ਵੱਲੋ ਦਿਤੀਆਂ ਹਦਾਇਤਾਂ ਦੇ ਸੰਬੰਧ ਵਿੱਚ ਸ਼੍ਰੀ ਪਰਮਜੀਤ ਸਿੰਘ,ਵਧੀਕ ਡਿਪਟੀ ਕਮਿਸ਼ਨਰ ਪੁਲਿਸ 1,ਜਲੰਧਰ ਦੀ ਯੋਗ ਅਗਵਾਈ ਹੇਠ ਸ਼੍ਰੀਮਤੀ ਅਮਨੀਤ ਕੌਂਡਲ ਆਈ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਉਤਰੀ ਜਲੰਧਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੇਏ ਦੱਸਿਆ ਕਿ ਇੰਸਪੈਕਟਰ ਬਲਬੀਰ ਸਿੰਘ,ਮੁਖ ਅਫਸਰ,ਥਾਣਾ ਡਵੀਜ਼ਨ ਨੰਬਰ 1,ਜਲੰਧਰ ਦੀ ਦੋਰਾਨੇ ਨਾਕਾਬੰਦੀ ਜੈਪਾਲ ਪੁੱਤਰ ਉਮੇਸ਼ ਕੁਮਾਰ,ਮਨਜੀਤ ਕੁਮਾਰ ਉਰਫ ਮੰਗੀ,ਰੋਹਿਤ ਮਹਿਤਾ ਉਰਫ ਮੋਟਾ ਅਤੇ ਮਨਿੰਦਰਜੀਤ ਉਰਫ ਮੰਡ,ਨੀਰਜ ਕੁਮਾਰ ਉਰਫ ਕਾਲੀ ਜੋ ਕਿ ਉਕਤਾਨ ਸਾਰੇ ਹਾਈਵੇ ਉਪਰ ਰਾਹ ਜਾਂਦੇ ਵਿਅਕਤੀਆ ਪਾਸੋਂ ਲੁਟਾਂ ਖੋਹਾਂ ਕਰਨ ਦੇ ਆਦਿ ਮੁਜਰਮਾਨ ਹਨ। ਉਕਤ ਵਿਅਕਤੀ ਚੋਰੀਆ ਵਗੈਰਾ ਕਰਨ ਦੇ ਆਦਿ ਹਨ ਅਤੇ ਨਸ਼ਾ ਪੀਣ ਤੇ ਵੇਚਣ ਦੇ ਆਦਿ ਹਨ।ਮੁਕੱਦਮਾ ਨੰਬਰ 103 ਮਿਤੀ 09.06.2015 ਅ/ਧ 22-61-85 NDPS ACT ਥਾਣਾ ਡਵੀਜਨ ਨੰਬਰ 1 ਜਲੰਧਰ ਵਿੱਚ  ASI ਕਿਸ਼ਰ ਕੁਮਾਰ ਨੇ ਦੋਰਾਨੇ ਨਾਕਾਬੰਦੀ ਵੇਰਕਾ ਮਿਲਕ ਪਲਾਂਟ ਦੋਸ਼ੀਆਨ ਜੈ ਪਾਲ ਪੁਤਰ ਉਮੇਸ਼ ਕੁਮਾਰ ਵਾਸੀ ਮਕਾਨ ਨੰਬਰ 26 ਗਲੀ ਨੰਬਰ 1 ਸੁਦਰਸ਼ਨ ਪਾਰਕ ਜਲੰੰਧਰ ਪਾਸੋਂ ਪਾਸੋਂ 35 ਗ੍ਰਾਮ ਨਸ਼ੀਲਾ ਪਾਉਡਰ ਬ੍ਰਾਮਦ ਕੀਤਾ ਹੈ ।ਮੁਕੱਦਮਾ ਨੰਬਰ 104 ਮਿਤੀ 09.06.2015 ਅ/ਧ 22-61-85 NDPS ACT ਥਾਣਾ ਡਵੀਜਨ ਨੰਬਰ 1 ਜਲੰਧਰ ਵਿੱਚ  ASI ਸੁਰਿੰਦਰਪਾਲ ਸਿੰਘ ਨੇ ਦੋਰਾਨੇ ਨਾਕਾਬੰਦੀ ਮਿੰਨੀ ਸਬਜੀ ਮੰਡੀ ਇੰਡਅਸਟਰੀਅਲ ਏਰੀਆ ਦੋਸ਼ੀ ਮਨਜੀਤ ਕੁਮਾਰ ਉਰਫ ਮੰਗੀ ਪੁਤਰ ਪਰਮਜੀਤ ਲਾਲ ਵਾਸੀ ਬੀ-1-154 ਮੁਹਲਾ ਰਵੀਦਾਸ  ਜਲੰਧਰ ਕੋਲੋਂ 50 ਗ੍ਰਾਂਮ ਨਸ਼ੀਲਾ ਪਾਉਡਰ ਬ੍ਰਾਮਦ ਕੀਤਾ ਅਤੇ ਮੁਕਦਮਾ ਨੰਬਰ 105 ਮਿਤੀ 09.06.15 ਅ/ਧ  22.61.85  NDPS ACTਥਾਣਾ ਡਵੀਜਨ ਨੰਬਰ 1 ਜਲੰਧਰ ਵਿੱਚ ASI ਰਣਜੀਤ ਸਿੰਘ  ਨੇ ਦੋਰਾਨੇ ਨਾਕਾਬੰਦੀ ਮਕਸੂਦਾਂ ਚੋਂਕ ਦੋਸ਼ੀ ਮਨਿੰਦਰਜੀਤ ਉਰਫ ਮੰਡ ਪੁਤਰ ਬਲਵੰਤ ਸਿੰਘ ਸੂਰਾ ਕਾਲੋਨੀ ਜਲੰਧਰ ਪਾਸੋ 30 ਗ੍ਰਾਂਮ ਨਸ਼ੀਲਾ ਪਾਉਡਰ ਬ੍ਰਾਮਦ ਕੀਤਾ ਅਤੇ ਮੁਕਦਮਾ ਨੰਬਰ 106 ਮਿਤੀ 09.06.15 ਅ/ਧ  22-61-85 NDPS ACT ਨੰਬਰ 1 ਜਲੰਧਰ ਵਿੱਚ ASI ਅਵਤਾਰ ਸਿੰਘ ਨੇ ਦੋਰਾਨੇ ਨਾਕਾਬੰਦੀ ਨੇੜੇ ਸ਼ਬਜੀ ਮੰਡੀ ਮਕਸੂਦਾ ਨਾਗਰਾ ਰੇਡ ਦੋਸ਼ੀ ਰੋਹਿਤ ਮਹਿਤਾ ਉਰਫ ਮੋਟਾ ਪੁਤਰ ਅਰਵਨ ਮਹਿਤਾ ਵਾਸੀ 26 ਗਲੀ ਨੰਬਰ 1 ਈਸਾ ਨਗਰ ਮਕਸੂਦਾ ਜਲੰਧਰ ਪਾਸੋਂ 80 ਗ੍ਰਾਮ ਨਸ਼ੀਲਾ ਪਾਉਡਰ ਬ੍ਰਾਮਦ ਕੀਤਾ।ਉਕਤ ਦੋਸ਼ੀਆ ਪਾਸੋਂ ਪਿੰਡ ਸੂਰਾ ਤੋਂ ਸਰਕਾਰੀ ਕੁਆਟਰਾਂ ਦੇ ਚੋਰੀ ਕੀਤੀਆ ਲੋਹੇ ਦੀਆ ਚੋਗਾਠਾਂ/ਤੰਦਰ ਅਤੇ 5 ਪੇਟੀਆ ਸ਼ਰਾਬ ਦੀਆ ਬ੍ਰਾਮਦ  ਕੀਤੀਆ ਗਈਆ ਹਨ।
          ਇਸ ਤੋਂ ਇਲਾਵਾ ਦੜੇ ਸੱਟੇ ਦਾ ਨਜ਼ਾਇਜ਼ ਧੰਦਾ ਕਰਨ ਵਾਲਿਆ ਤੇ ਸ਼ਿਕੰਜਾ ਕਸਦੇ ਹੋਏ ਮੁਕਦਮਾ ਨੰਬਰ 107 ਮਿਤੀ 10.06.2015 ਅ/ਧ 13A-3-67 ਗੈਂਬਲਿੰਗ ਐਕਟ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿੱਚ ਐਚ ਸੀ ਕੁਲਵਿੰਦਰ ਸਿੰਘ ਨੇ ਦੋਰਾਨੇ ਨਾਕਾਬੰਦੀ ਮੋੜ ਦਾਣਾ ਮੰਡੀ ਨੇੜੇ ਪ੍ਰਕਾਸ਼ ਆਈਸ ਕਰੀਮ ਦੋਸ਼ੀ ਨੀਰਜ ਉਰਫ ਕਾਲੀ ਪੁਤਰ ਉਮ ਪ੍ਰਕਾਸ਼ ਕੋਮ ਬਾਲਮਿਕ ਵਾਸੀ ਮਕਾਨ ਬੀ-2-536 ਗਾਂਧੀ ਕੈਂਪ ਜਲੰਧਰ ਨੂੰ ਗ੍ਰਿਫਤਾਰ ਕੀਤਾ।
For more news updates visit:- www.punjab24news.com