ਜਲੰਧਰ-(ਬਿਊਰੋ)ਸ਼ਹਿਰ ਦੇ ਨਾਲ ਲੱਗਦੇ ਕੰਗਸਾਬੂ 'ਚ ਲੁਟੇਰਿਆਂ ਨੇ ਮੰਗਲਵਾਰ ਦੀ ਰਾਤ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਏ. ਟੀ. ਐਮ. ਮਸ਼ੀਨ ਹੀ ਕੱਟ ਲਈ। ਏ. ਟੀ. ਐੱਮ. 'ਚ ਕਰੀਬ 2 ਲੱਖ ਰੁਪਏ ਦਾ ਕੈਸ਼ ਸੀ। ਇਸ ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਗਾਰਡ ਬੈਂਕ ਪਹੁੰਚਿਆ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।ਜ਼ਿਕਰਯੋਗ ਹੈ ਕਿ ਬੈਂਕ 'ਚ ਕੁਝ ਮਹੀਨੇ ਪਹਿਲਾਂ ਚੋਰੀ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਏ. ਟੀ. ਐੱਮ. ਰਾਤ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਰਾਤ ਨੂੰ ਬੈਂਕ ਅਤੇ ਏ. ਟੀ. ਐੱਮ. 'ਤੇ ਕੋਈ ਗਾਰਡ ਨਹੀਂ ਹੁੰਦਾ। ਬੁੱਧਵਾਰ ਦੀ ਸਵੇਰ ਨੂੰ ਜਦੋਂ ਗਾਰਡ ਆਇਆ ਤਾਂ ਉਸ ਨੇ ਦੇਖਿਆ ਕਿ ਏ. ਟੀ. ਐੱਮ. ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਮਸ਼ੀਨ ਹੀ ਗਾਇਬ ਸੀ। ਏ. ਟੀ. ਐੱਮ. 'ਚ ਕਰੀਬ 2 ਲੱਖ ਰੁਪਏ ਦਾ ਕੈਸ਼ ਸੀ।


