ਵਿਆਪਮ ਘਪਲਾ:ਐਸ ਆਈ ਮਹਿਲਾ ਦੇ ਬਾਅਦ ਇੱਕ ਕਾਂਸਟੇਬਲ ਦੀ ਲਾਸ਼ ਬਰਾਮਦ

ਨਵੀ ਦਿੱਲੀ,7 ਜੁਲਾਈ 2015,(ਬਿਊਰੋ)ਵਿਆਪਮ ਘਪਲੇ ਨੂੰ ਲੈ ਕੇ ਮੱਧ ਪ੍ਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਈ  ਹੁਣ ਮੁਸੀਬਤ ਹੋਰ ਵੀ ਵੱਧ ਗਈ ਹੈ।ਕੱਲ੍ ਸੂਬਾਈ ਬੋਰਡ ਵੱਲੋਂ ਭਰਤੀ ਕੀਤੀ ਗਈ ਇੱਕ ਟੇ੍ਨੀ ਮਹਿਲਾ ਪੁਲਸ ਸਬ-ਇੰਸਪੈਕਟਰ ਦੀ ਤਲਾਬ 'ਚ ਲਾਸ਼ ਮਿਲੀ ਤੇ ਅੱਜ ਇਕ ਪੁਲਿਸ ਕਾਂਸਟੇਬਲ ਦੀ ਲਾਸ਼ ਬਰਾਮਦ ਹੋਈ ਹੈ।ਉਸ ਦੀ ਪਹਿਚਾਨ ਰਾਮਾਕਾਂਤ ਪਾਡਾਂ ਦੇ ਰੂਪ ਵਿੱਚ ਹੋਰੀ ਹੈ।ਵਿਆਪਮ ਮਾਮਲੇ 'ਚ ਜਾਂਚ ਦੌਰਾਨ ਐਸ ਟੀ ਐਫ ਨੇ ਪਾਡਾਂ ਤੋਂ ਪੁੱਛਤਾਛ ਕੀਤੀ ਸੀ।