ਜਲੰਧਰ,7 ਜੁਲਾਈ(ਰਾਵਿੰਦਰ ਜੋਲੀ ਧੂਰੀ )ਜਿਲਾ ਪੁਲਿਸ ਮੁਖੀ ਮੰਦੀਪ ਸਿੰਘ ਸਿੱਧੂ ਦੁਆਰਾ ਸਮਾਜ ਵਿਰੋਧੀ ਦੇ ਖਿਲਾਫ ਚਲਾਈ ਗਈ ਮੁਹਿੰਮ ਅਤੇ ਡੀ ਐਸ ਐਸ ਪੀ ਧੂਰੀ ਦੀਆਂ ਹਦਾਇਤਾਂ ਦੇ ਅਨੁਸਾਰ ਚਲਦੇ ਥਾਣਾ ਸਿਟੀ ਧੂਰੀ ਦੇ ਮੁੱਖੀ ਸਤਨਾਮ ਸਿੰਘ ਦੀ ਯੋਗ ਅਗਵਾਈ ਨਾਲ ਧੂਰੀ ਪੁਲਿਸ ਨੂੰ ਸਫਲਤਾ ਮਿਲੀ ਅਤੇ ਉਹਨਾ ਦੀ ਮਿਹਨਤ ਸਦਕਾ ਹੀ ਇੱਕ ਅੰਤਰ ਜਿਲਾ ਮੋਟਰਸਾਇਕਲ ਚੋਰ ਗਿਰੋਹ ਫੜਿਆ ਗਿਆ ਹੈ । ਥਾਣਾ ਸਿਟੀ ਦੀ ਮੁਖਬਰੀ ਦੇ ਆਧਾਰ ਤੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਅਪਣੀ ਪੁਲਿਸ ਪਾਰਟੀ ਸਮੇਤ ਟਰੱਕ ਯੂਨਿਅਨ ਕੋਲ ਨਾਕਬੰਦੀ ਕੀਤੀ ਹੋਈ ਸੀ । ਦੌਰਾਨੇ ਨਾਕਾਬੰਦੀ 3 ਮੋਟਰਸਾਇਕਲ ਆਏ ਜਿੰਨਾ ਤੇ ੭ ਬੰਦੇ ਸਵਾਰ ਸਨ ਜਦੋਂ ਸੱਕ ਦੇ ਆਧਾਰ ਤੇ ਉਹਨਾ ਤੋਂ ਪੁੱਛਤਾਛ ਕੀਤੀ ਗਈ ਤਾ ਉਹ ਮੰਨ ਗਏ ਕਿ ਜਿਹੜੇ ਉਹਨਾ ਦੇ ਕੋਲ ਮੋਟਰਸਾਇਕਲ ਹਨ ਉਹ ਵੀ ਅਲੱਗ ਅਲੱਗ ਜਗਾਂ ਤੋਂ ਚੋਰੀ ਕੀਤੇ ਹੋਏ ਹਨ । ਉਹਨਾ ਨੇ ਦੱਸਿਆ ਿਕ 4 ਮੋਟਰ ਸਾਇਕਲ ਉਹਨਾ ਨੇ ਪਹਿਲਾ ਧੂਰੀ ਕਿਸੇ ਕਬਾੜ ਵਾਲੇ ਨੂੰ ਵੇਚ ਦਿੱਤੇ ਹਨ । ਜਿਸ ਦਾ ਨਾਮ ਅਮਰੀਕ ਸਿੰਘ ਹੈ ਪੁਲਿਸ ਨੇ ਤੁਰੰਤ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਅਮਰੀਕ ਸਿੰਘ ਦੇ ਕੋਲੋਂ ਇਕ ਹੀਰੋ ਹੋੰਡਾ ਸਪਲੈਂਡਰ ਅਤੇ ਪਲਸਰ ਬਰਾਮਦ ਹੋਇਆ ਹੈ । ਉਹਨਾ ਨੇ ਕਿਹਾ ਕਿ ਉਹ ਜਿਹਨਾ ਮੋਟਰਸਾਇਕਲਾਂ ਤੇ ਸਵਾਰ ਹਨ ਉਹ ਨਾਭਾ ਵੇਚਣ ਦੇ ਲਈ ਜਾ ਰਹੇ ਹਨ । ਉਹਨਾ ਨੇ ਮੰਨਿਆ ਕਿ ਇਹਨਾ ਮੋਟਰਸਾਇਕਲਾਂ ਨੂੰ ਮਿਲਾ ਕੇ ਉਹਨਾ ਨੇ ਕੁੱਲ 10 ਮੋਟਰਸਾਇਕਲ ਚੋਰੀ ਕੀਤੇ ਹਨ । ਉਹਨਾ ਨੇ ਇਹ ਵੀ ਮੰਨਿਆ ਹੈ ਕਿ ਉਹਨਾ ਦੇ ਕੋਲ ਇੱਕ 16 ਚਾਬੀਆ ਦਾ ਗੁੱਛਾ ਹੈ ਜਿਸ ਨਾਲ ਹਰ ਮੋਟਰਸਾਇਕਲ ਖੁੱਲ ਸਕਦਾ ਹੈ ਅਤੇ ਉਹ ਇਸ ਨਾਲ ਮੋਟਰਸਾਇਕਲ ਖੋਲਦੇ ਸਨ ਅਤੇ ਜਾ ਕੇ ਬਾਹਰ ਵੇਚ ਦਿੰਦੇ ਸਨ ।
ਉਹਨਾ ਦੀ ਪਹਿਚਾਣ ਕਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੌਮ ਝਿਉਰ ਜਨਤਾ ਨਗਰ ਧੂਰੀ , ਤਰਨਜੀਤ ਸਿੰਘ ਪੁੱਤਰ ਦੇਵਿੰਦਰ ਸਿੰਘ ਕੌਮ ਜੱਟ ਧੂਰੀ , ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਕੌਮ ਰਾਮਦਾਸੀਏ ਧੂਰੀ , ਬਾਬੂ ਚੌਹਾਨ ਪੁੱਤਰ ਜਗਦੀਸ ਚੌਹਾਨ ਧੂਰੀ , ਅਨਿਲ ਕੁਮਾਰ ਪੁੱਤਰ ਲਵਲੀ ਧੂਰੀ , ਵਰਿੰਦਰ ਸਿੰਘ ਪੁੱਤਰ ਬਿੱਟੂ ਕੌਮ ਰਾਮਦਾਸੀਏ ਪਿੰਡ ਪੇਧਨੀ ਕਲਾ ਵਜੋਂ ਹੋਈ ਹੈ । ਪੁਲਿਸ ਮੁੱਖੀ ਥਾਣਾ ਧੂਰੀ ਸਤਨਾਮ ਸਿੰਘ ਨੇ ਕਿਹਾ ਹੈ ਕਿ ਉਹਨਾ ਤੋ ਜੋ ਸਮਾਨ ਮਿਲਿਆ ਹੈ ਨੂੰ ਅਪਣੇ ਕਾਬੂ ਵਿੱਚ ਲੈ ਲਿਆ ਹੈ ਅਤੇ ਉਹਨਾ ਤੇ ਧਾਰਾਵਾ ਲਾ ਕਿ ਉਹਨਾ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ ।
https://youtu.be/xlebJ3FaC44