- 23,500 ਟਾਇਲਟਾਂ ਹੋਰ ਬਣਨ ਨਾਲ ਜਲੰਧਰ ਬਣੇਗਾ 100 ਫੀਸਦੀ ਸਵੱਛ ਜ਼ਿਲ੍ਹਾ-ਡੀ. ਸੀ
- ਜ਼ਿਲਾਂ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਕੇਂਦਰੀ ਸਕੀਮਾਂ ਦਾ ਜਾਇਜ਼ਾ
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੀ੍ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਦੇ ਕੋਟੇ ਦੀਆਂ ਪ੍ਰਾਪਤ ਗ੍ਰਾਂਟਾਂ ਐਮ. ਪੀ ਵੱਲੋਂ ਸਿਫ਼ਾਰਸ਼ ਕੀਤੇ ਪਿੰਡਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਬਕਾਇਆ ਰਾਸ਼ੀ ਹੋਰ ਤਜਵੀਜ਼ਾਂ ਆਉਣ ਉਪਰੰਤ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਲੰਧਰ ਜ਼ਿਲ੍ਹਾ ਇਕ ਅਜਿਹਾ ਜ਼ਿਲ੍ਹਾ ਹੋਵੇਗਾ ਜਿਥੇ ਹਰ ਘਰ ਵਿਚ ਟਾਇਲਟ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਰੀਬ 89 ਫੀਸਦੀ ਟਾਇਲਟ ਹਰ ਘਰ ਵਿਚ ਬਣ ਚੁੱਕੀਆਂ ਹਨ ਅਤੇ ਜਿਹੜੇ 11 ਫੀਸਦੀ ਘਰ ਟਾਇਲਟ ਤੋਂ ਵਾਂਝੇ ਹਨ, ਸਰਵੇ ਅਧੀਨ ਸ਼ਨਾਖਤ ਕੀਤੇ 23,500 ਘਰਾਂ ਵਿਚ ਅਗਲੇ ਕੁਝ ਮਹੀਨਿਆਂ ਵਿਚ ਟਾਇਲਟਾਂ ਦਾ ਕੰਮ ਮੁਕੰਮਲ ਹੋਣ ਨਾਲ ਜਲੰਧਰ ਜ਼ਿਲ੍ਹਾ 100 ਫੀਸਦੀ ਟਾਇਲਟਾਂ ਵਾਲਾ ਜ਼ਿਲ੍ਹਾ ਬਣ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਚੇਅਰਮੈਨ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਕੇਂਦਰੀ ਸਪਾਂਸਰ ਸਕੀਮਾਂ ਅਧੀਨ ਐਮ. ਪੀ ਲੈਡ ਸਕੀਮ, ਪ੍ਰਧਾਨ ਮੰਤਰੀ ਸੜਕ ਯੋਜਨਾ, ਐਕਸਲਰੇਟਿਡ ਰੂਰਲ ਵਾਟਰ ਸਪਲਾਈ, ਰੂਰਲ ਸੈਨੀਟੇਸ਼ਨ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ, ਮਿਡ-ਡੇ-ਮੀਲ, ਰਾਸ਼ਟਰੀ ਮਾਧਮਿਕ ਸਿੱਖਿਆ, ਰਾਜੀਵ ਗਾਂਧੀ ਗ੍ਰਾਮੀਣ ਵਿਦੁੱਤੀਕਰਨ, ਇੰਦਰਾ ਅਵਾਸ ਯੋਜਨਾ, ਡੀ. ਆਰ. ਡੀ. ਏ ਆਦਿ ਸਕੀਮਾਂ ਅਧੀਨ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਨੂੰ ਨਿਰਧਾਰਤ ਸਮੇਂ ਵਿਚ ਖ਼ਰਚ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਤੁਰੰਤ ਲਾਭ ਮਿਲ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਵੱਲੋਂ ਸਿਵਲ ਹਸਪਤਾਲ ਨੂੰ ਆਧੁਨਿਕ ਮਸ਼ੀਨਾਂ ਖ਼ਰੀਦਣ ਲਈ ਜਾਰੀ ਕੀਤੀ ਰਾਸ਼ੀ ਦੇ ਖ਼ਰਚ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਤਾਂ ਜੋ ਹਸਪਤਾਲ ਲਈ ਨਵੀਂ ਮਸ਼ੀਨਰੀ ਦੀ ਖ਼ਰੀਦ ਕੀਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਪ੍ਰਨੀਤ ਭਾਰਦਵਾਜ, ਸਿਵਲ ਸਰਜਨ ਡਾ ਆਰ ਐਲ ਬੱਸਣ, ਸਮਾਜ ਸੇਵਕ ਸ੍ਰੀ ਦੀਪਕ ਜਲੰਧਰੀ, ਐਸ. ਡੀ .ਐਮ ਜਲੰਧਰ-1 ਡਾ. ਰਜਤ ਓਬਰਾਏ, ਐਸ. ਡੀ. ਐਮ ਜਲੰਧਰ-2 ਸ਼ੀ੍ ਵਰਿੰਦਰਪਾਲ ਸਿੰਘ ਬਾਜਵਾ, ਐਸ. ਡੀ. ਐਮ ਨਕੋਦਰ ਸ੍ਰੀ ਕੁਲਵੰਤ ਸਿੰਘ, ਡੀ ਈ ਓ (ਸੈਕੰਡਰੀ) ਸ੍ਰੀ ਹਰਿੰਦਰ ਪਾਲ ਸਿੰਘ, ਉਪ-ਅਰਥ ਤੇ ਅੰਕੜਾ ਸਲਾਹਕਾਰ ਮੈਡਮ ਰਾਣੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਉੱਤਮ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
For more news updates please visit-www.punjab24news.com
For more news updates please visit-www.punjab24news.com

