ਯੋਗ ਦਿਵਸ ਦੇ ਮੌਕੇ ਤੇ ਨਰਿੰਦਰ ਮੋਦੀ ਦੁਆਰਾ ਕੁੱਝ ਖਾਸ


  •  ਗਿਨੀਜ ਬੁੱਕ ਆਫ ਰਿਕਾਰਡ ਤੋੜਨ ਦੀ ਤਿਆਰੀ



ਜਲੰਧਰ, (ਗਗਨ)ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਕੌਮਾਂਤਰੀ  ਇਸ ਮਹੀਨੇ ਦੀ 21 ਜੂਨ ਨੂੰ ਰਾਜਪਥ 'ਤੇ ਯੋਗ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ 45,000 ਸਕੂਲੀ ਵਿਦਿਆਰਥੀ, ਸਰਕਾਰੀ ਅਧਿਕਾਰੀ, ਫੌਜੀ ਅਧਿਕਾਰੀ ਅਤੇ ਐਨ. ਸੀ. ਸੀ. ਉਮੀਦਵਾਰ ਯੋਗ ਕਰਨਗੇ। ਮੋਦੀ ਮਹਜ 15 ਆਸਨਾਂ ਨਾਲ 35 ਮਿੰਟ ਦੇ ਇਸ ਪ੍ਰਦਰਸ਼ਨ ਨਾਲ ਵਿਸ਼ਵ ਰਿਕਾਰਡ ਬਣਾਉਣ ਜਾ ਰਹੇ ਹਨ। ਇਸ ਯੋਗ ਪ੍ਰਦਰਸ਼ਨ ਨੂੰ ਗਿਨੀਜ ਬੁੱਕ ਆਫ ਰਿਕਾਰਡ 'ਚ ਸ਼ਾਮਲ ਕੀਤੇ ਜਾਣ ਦੀ ਤਿਆਰੀ ਅਤੇ35 ਮਿੰਟ ਦੇ ਇਸ ਯੋਗ ਪ੍ਰਦਰਸ਼ਨ ਨੂੰ ਪਹਿਲਾਂ ਹੀ ਗਿਨੀਜ ਬੁੱਕ ਆਫ ਵਰਲਡ ਰਿਕਾਰਡ 'ਚ ਇਕ ਥਾਂ 'ਤੇ ਯੋਗ ਦੇ ਸਭ ਤੋਂ ਵੱਡੀ ਯੋਗਾ ਕਲਾਸ ਅਧੀਨ ਐਂਟਰੀ ਦੇ ਤੌਰ 'ਤੇ ਰਜਿਸਟਰ ਕਰਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਨੂੰ ਕੌਮਾਂਤਰੀ ਪੱਧਰ 'ਤੇ ਕਾਫੀ ਅਸਰਦਾਰ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
 ਮੋਦੀ ਨੇ ਹਾਲ ਹੀ 'ਚ ਇਕ ਮੀਟਿੰਗ 'ਚ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਯੋਗ ਨੂੰ 'ਜਨਤਾ ਦਾ ਅਭਿਆਨ' ਬਣਾਉਣ ਅਤੇ ਇਸ ਦੇ ਫਾਇਦੇ ਹਰੇਕ ਭਾਰਤੀ ਤਕ ਪਹੁੰਚਾਉਣ ਨੂੰ ਯਕੀਨੀ ਕਰਨ ਨੂੰ ਕਿਹਾ ਹੈ। ਰਾਜਘਾਟ 'ਤੇ ਇਸ ਆਯੋਜਨ 'ਚ ਹਿੱਸਾ ਲੈਣ ਵਾਲੇ ਐਂਟਰੀ ਸਵੇਰੇ 5 ਵਜੇ ਤੋਂ ਸ਼ੁਰੂ ਸਕਦੇ ਹਨ।
For more news updates visit:- www.punjab24news.com