ਜਲੰਧਰ, 11 ਜੂਨ (ਸ਼ੈਲੀ)ਕਮਿਸ਼ਨਰ ਜਲੰਧਰ ਮੰਡਲ, ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿਚ ਬਣੀ ਕੰਟੀਨ (ਕੇਵਲ ਇਕ ਕਮਰਾ) ਦੀ ਨਿਲਾਮੀ ਮਿਤੀ 17 ਜੂਨ 2015 ਨੂੰ ਮਾਨਯੋਗ ਕਮਿਸ਼ਨਰ ਦੀ ਅਦਾਲਤ ਦੇ ਕਮਰੇ ਦੇ ਬਾਹਰ ਦੁਪਹਿਰ 12 ਵਜੇ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸੁਪਰਡੈਂਟ ਗ੍ਰੇਡ-2 ਸ੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਹਰਕੇ ਬੋਲੀ ਦੇਣ ਵਾਲੇ ਨੂੰ 1000’/- ਰੁਪਏ ਅਡਵਾਂਸ ਦਫ਼ਤਰ ਦੇ ਨਾਜਰ ਪਾਸ ਜਮ੍ਹਾਂ ਕਰਵਾਉਣੇ ਹੋਣਗੇ, ਜੋ ਬੋਲੀ ਦੇਣ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਮੌਕੇ 'ਤੇ ਹੀ ਸੁਣਾਈਆਂ ਜਾਣਗੀਆਂ ਅਤੇ ਜਿਸ ਵਿਅਕਤੀ ਦੇ ਨਾਮ ਆਖ਼ਰੀ ਬੋਲੀ ਹੋਵੇਗੀ, ਉਸ ਨੂੰ ਠੇਕੇ ਦੀ ਕੁਲ ਬੋਲੀ ਦਾ ਚੌਥਾ ਹਿੱਸਾ ਮੌਕੇ 'ਤੇ ਜਮ੍ਹਾਂ ਕਰਵਾਉਣਾ ਹੋਵੇਗਾ। ਬਾਕੀ ਰਕਮ ਇਕ ਮਹੀਨੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣੀ ਪਵੇਗੀ। ਨਿਲਾਮੀ ਪੱਕੀ ਕਰਨ ਦਾ ਅਧਿਕਾਰ ਮਾਨਯੋਗ ਕਮਿਸ਼ਨਰ ਪਾਸ ਹੋਵੇਗਾ ਅਤੇ ਉਨ੍ਹਾਂ ਦਾ ਇਸ ਬਾਰੇ ਜੋ ਫ਼ੈਸਲਾ ਹੋਵੇਗਾ, ਉਹ ਅੰਤਿਮ ਹੋਵੇਗਾ।
For more news updates visit:- www.punjab24news.com
For more news updates visit:- www.punjab24news.com

