ਜਲੰਧਰ-2015,ਧੂਰੀ-(ਰਾਵਿੰਦਰ ਜੋਲੀ ਧੂਰੀ) ਚੰਦ ਪੈਸਿਆ ਦੇ ਲਾਲਚ ਦੀ ਖਾਤਿਰ ਦੇਖਿਆਂ ਗਿਆ ਹੈ ਕਿ ਕਈ ਲੋਕ ਦੂਸਰਿਆ ਦੀ ਸਿਹਤ ਨਾਲ ਖਿਲਵਾੜ ਕਰਨ ਲਗਦੇ ਹਨ ਕੁਝ ਇਸ ਤਰਾਂ ਦਾ ਹੀ ਦੇਖਣ ਨੂੰ ਮਿਲਿਆ ਧੁਰੀ ਸ਼ਹਿਰ ਵਿਖੇ ਜਿਥੇ ਬਾਜਾਰ ਦੇ ਵਿੱਚ ਖਾਣ ਪੀਣ ਦੀਆ ਰੇਹੜੀਆ ਅਤੇ ਸਬਜੀਆ ਦੀਆ ਰੇਹੜੀਆ ਦੇ ਉਪਰ ਕੁਝ ਇਸ ਤਰਾਂ ਦਾ ਸਾਮਾਨ ਪਿਆ ਵਿੱਕ ਰਿਹਾ ਸੀ ਜੋ ਕਿ ਦੂਰੌ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਉਹ ਅੰਦਰ ਤੋਂ ਬਿਲਕੁੱਲ ਹੀ ਖਰਾਬ ਸੀ । ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ । ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀ ਨੀਂਦ ਖੁੱਲੀ ਅਤੇ ਉਹਨਾ ਨੇ ਧੂਰੀ ਪੁਲਿਸ ਦੀ ਮਦਦ ਨਾਲ ਧੂਰੀ ਦੇ ਵੱਖ ਵੱਖ ਹਿੱਸਿਆ ਦੇ ਵਿੱਚ ਪਹੁੰਚੀ ਅਤੇ ਉਹਨਾ ਨੇ ਖਾਣ ਪੀਣ ਦੀਆ ਚੀਜਾ ਨੂੰ ਚੈੱਕ ਕਰਕੇ ਜਿਹੜਾ ਸਾਮਾਨ ਖਰਾਬ ਸੀ ਉਸ ਨੂੰ ਤੁਰੰਤ ਨਸ਼ਟ ਕਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆ ਨੇ ਦੱਸਾਆ ਕਿ ਲੱਖਾ ਕੋਸਿਸਾ ਦੇ ਬਾਵਜੂਦ ਇਹ ਦੁਕਾਨਦਾਰ ਨਕਲੀ ਅਤੇ ਘਟੀਆ ਮਾਲ ਵੇਚਣ ਤੋਂ ਬਾਜ ਨਹੀਂ ਆ ਰਹੇ ਸਨ ਜਿਸ ਕਰਕੇ ਉਹਨਾ ਨੂੰ ਇਹ ਕਦਮ ਉਠਾਉਣਾ ਪਿਆ । ਉਹਨਾ ਨੇ ਕਿਹਾ ਕਿ ਦੇਰ ਤੋਂ ਹੀ ਸਹੀ ਪਰ ਇਹ ਮੁਹਿੰਮ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਨੂੰ ਨੱਥ ਜਰੂਰ ਪਾਵੇਗੀ । ਇਹ ਅੱਜ ਹੀ ਨਹੀ ਇਹ ਕਦੇ ਵੀ ਛਾਪੇ ਵੱਜ ਸਕਦੇ ਹਨ ਅਤੇ ਇਸ ਨਾਲ ਲੋਕਾ ਨੂੰ ਰਾਹਤ ਮਿਲੇਗੀ ।