- ਪ੍ਰਾਇਮਰੀ ਸਕੂਲ ਪੱਧਰ 'ਤੇ ਵਾਤਾਵਰਣ ਵਿਸ਼ਾ ਸ਼ੁਰੂ ਕਰਨ ਦੀ ਲੋੜ 'ਤੇ ਦਿੱਤਾ ਜ਼ੋਰ
- ਦੇਸ਼ ਦੇ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਵੱਡਾ ਹੰਭਲਾ ਮਾਰਨ ਦਾ ਸੱਦਾ
- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੀ ਕੀਤੀ ਪ੍ਰਧਾਨਗੀ
- ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਬੋਰਡ ਦੀਆਂ ਪ੍ਰਾਪਤੀਆਂ ਦੱਸੀਆਂ
ਜਲੰਧਰ, 5 ਜੂਨ(ਸ਼ੈਲੀ)ਭਾਰਤ ਨੂੰ ਹਰਾ-ਭਰਾ. ਸਾਫ-ਸੁਥਰਾ ਤੇ ਪ੍ਰਦੂਸ਼ਣ ਮੁਕਤ ਮੁਲਕ ਬਣਾਉਣ ਦਾ ਦ੍ਰਿੜ ਵਿਸ਼ਵਾਸ ਪ੍ਰਗਟ ਕਰਦੇ ਹੋਏ, ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਅੱਜ ਇਥੇ ਕਿਹਾ ਹੈ ਕਿ ਕਮਿਸ਼ਨ ਨੇ ਉਸ ਕੋਲ ਵਾਤਾਵਰਣ ਦੀ ਸੰਭਾਲ ਤੇ ਪ੍ਰਦੂਸ਼ਣ ਨੂੰ ਕਾਬੂ ਹੇਠ ਰੱਖਣ ਸਬੰਧੀ ਆਏ ਹਰ ਕੇਸ ਨੂੰ ਇੱਕ ਸਾਲ ਦੇ ਅੰਦਰ-ਅੰਦਰ ਨਿਬੇੜਣ ਦਾ ਅਹਿਦ ਕੀਤਾ ਹੋਇਆ ਹੈ।
ਜਸਟਿਸ ਸਵਤੰਤਰ ਕੁਮਾਰ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੇਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਥੋਂ ਦੇ ਆਈ. ਵੀ. ਵਾਈ ਵਰਲਡ ਸਕੂਲ ਵਿਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਪਿਛਲੇ ਇਕ ਸਾਲ ਵਿਚ 82 ਫੀਸਦੀ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਕਮਿਸ਼ਨ ਆਪਣੇ ਕੰਮਕਾਜ ਵਿਚ ਸਰਕਾਰੀ ਅਦਾਰਿਆਂ, ਗੈਰਸਰਕਾਰੀ ਸੰਸਥਾਵਾਂ, ਵਾਤਾਵਰਣ ਮਾਹਰਾਂ ਅਤੇ ਵਕੀਲਾਂ ਦਾ ਸਹਿਯੋਗ ਲੈ ਰਿਹਾ ਹੈ।
ਜਸਟਿਸ ਸਵਤੰਤਰ ਕੁਮਾਰ ਨੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਵਾਤਾਵਰਣ ਦਿਵਸ ਉੱਤੇ ਇਸ ਨੂੰ ਬਚਾਉਣ ਲਈ ਕੋਈ ਨਾ ਕੋਈ ਪ੍ਰਣ ਕਰਕੇ ਜਾਣ। ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਭਾਵੇਂ ਆਪਣੇ ਕਾਰੋਬਾਰ ਨੂੰ ਵਧਾਉਣਾ ਅਤੇ ਉਸ ਵਿਚੋਂ ਯੋਗ ਮੁਨਾਫਾ ਕਮਾਉਣਾ ਉਹਨਾਂ ਦਾ ਹੱਕ ਹੈ, ਪਰ ਉਨ੍ਹਾਂ ਨੂੰ ਇਹ ਕੋਈ ਹੱਕ ਨਹੀਂ ਹੈ ਕਿ ਉਹ ਵਾਤਾਵਰਣ ਨੂੰ ਕਿਸੇ ਵੀ ਤਰ੍ਹਾਂ ਖ਼ਰਾਬ ਕਰਨ।
ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਮੁਲਕ ਦੀ ਉਸਾਰੀ ਵਿਚ ਯੋਗਦਾਨ ਦੀ ਭਰਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬੀ ਦੁਨੀਆ ਦੇ ਹਰ ਹਿੱਸੇ ਵਿਚ ਹਰ ਔਖੇ ਤੋਂ ਔਖਾ ਕੰਮ ਕਰ ਰਹੇ ਹਨ, ਪਰ ਹੈਰਾਨੀ ਇਸ ਗੱਲ ਹੈ ਕਿ ਉਹ ਆਪਣੇ ਸੂਬੇ ਦਾ ਕੁਦਰਤੀ ਵਾਤਾਵਰਣ ਸੰਭਾਲਣ ਲਈ ਪਿੱਛੇ ਕਿਉਂ ਹਨ। ਉਨ੍ਹਾਂ ਕਿਹਾ ਕਿ ਸਿਰਫ ਕਾਨੂੰਨ ਬਣਾ ਕੇ ਜਾਂ ਸਖਤੀ ਕਰਕੇ ਕੁਦਰਤੀ ਵਾਤਾਵਰਣ ਦੀ ਸੰਭਾਲ ਨਹੀਂ ਕੀਤੀ ਜਾ ਸਕਦੀਅਤੇ ਨਾ ਹੀ ਵੱਖ ਵੱਖਤਰਾਂ ਦੇ ਪ੍ਰਦੂਸ਼ਣ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਤੇ ਸ਼ੁੱਧ ਕੁਰਦਤੀ ਵਾਤਾਵਰਣ ਮਿਲੇ ਤਾਂ ਫਿਰ ਸਾਨੂੰ ਪਾਣੀ, ਹਵਾ ਅਤੇ ਊਰਜਾ ਦੇ ਕੁਦਰਤੀ ਸਾਧਨਾਂ ਨੂੰ ਸ਼ੁੱਧ ਰੱਖਣਾ ਹੋਵੇਗਾ।
ਜਸਟਿਸ ਸਵਤੰਤਰ ਕੁਮਾਰ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਹੋਰਨਾਂ ਕਾਰਜਾਂ ਤੇ ਚੁਣੌਤੀਆਂ ਵਿਚ ਮੋਹਰੀ ਰੋਲ ਨਿਭਾਉਣ ਵਾਂਗ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿਚ ਵੀ ਮੁਲਕ ਦੀ ਅਗਵਾਈ ਕਰਨ, ਪਰ ਇਹ ਮੁਹਿੰਮ ਉਹਨਾਂ ਨੂੰ ਆਪਣੇ ਘਰ ਤੋਂ ਸ਼ੁਰੂ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਪਣੇ ਘਰ ਵਿਚ ਕੂੜੇ ਨੂੰ ਛਾਂਟਣ, ਦਰੱਖਤ ਲਾਉਣ, ਪਾਣੀ ਬਚਾਉਣ ਅਤੇ ਬਿਜਲੀ ਘੱਟ ਵਰਤਣ ਵਰਗੇ ਛੋਟੇ ਛੋਟੇ ਕਾਰਜ ਸ਼ੁਰੂ ਕਰਵਾ ਕੇ ਵਾਤਾਵਰਣ ਨੂੰ ਬਚਾਉਣ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਕਾਬੂ ਹੇਠ ਰੱਖਣ ਲਈ ਬਣਾਏ ਗਏ ਵੱਖ-ਵੱਖ ਕਾਨੂੰਨਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਲੋਕਾਂ ਨੂੰ ਵਾਤਾਵਰਣਦੀ ਸੰਭਾਲ ਪ੍ਰਤੀ ਜਾਗਰੂਕ ਕਰਨÑ ਲਈ ਵੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ ਜਿਥੇ ਈ¸ਵੇਸਟ ਦੇ ਨਿਪਟਾਰੇ ਲਈ ਵੀ ਨਿਯਮ ਬਣਾਏ ਗਏ ਹਨ। ਚੇਅਰਮੈਨ ਨੇ ਦੱਸਿਆ ਕਿ ਸੂਬੇ ਦੇ ਦਰਿਆਵਾਂ ਨੂੰ ਸਾਫ ਕਰਨ ਦੇ ਮਕਸਦ ਲਈ ਹਰ ਸ਼ਹਿਰ ਤੇ ਕਸਬੇ ਵਿਚ ਸੀਵੇਜ ਟਰੀਟਮੈਂਟ ਪਲਾਂਟ ਲਾਏ ਜਾ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਜੰਤੂ ਵਿਗਿਆਨ ਦੇ ਮੁਖੀ ਡਾ.ਜਗਬੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰ ਵਰ੍ਹੇ ਵੱਡੀ ਪੱਧਰ ਉੱਤੇ ਹੋ ਰਹੀ ਦਰਖ਼ਤਾਂ ਦੀ ਕਟਾਈ ਵਾਤਾਵਰਣ ਲਈ ਖਤਰਾ ਬਣੀ ਹੋਈ ਹੈ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿਰਫ 2.8 ਰਕਬੇ ਉੱਤੇ ਹੀ ਜੰਗਲਾਤ ਰਹਿ ਗਏ ਹਨ ਜੋ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਸਥਿਤੀ ਨੰੂੰ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀਮਤ ਭੁਗਤਣੀ ਪਵੇਗੀ।
ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਮਾਮਲਿਆਂ ਦੇ ਡੀਨ ਮਨੀ ਕੁਮਾਰ ਨੇ ਕਿਹਾ ਕਿ ਊਰਜਾ ਦੇ ਰਿਵਾਇਤੀ ਸਾਧਨਾਂ ਦੀ ਥਾਂ ਸਾਨੂੰ ਨਵਿਆਉਣਯੋਗ ਊਰਜਾ ਸਾਧਨ ਵਰਤਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਵਾਤਾਵਰਣ ਦੀ ਸੰਭਾਲ ਵੀ ਹੋਵੇਗੀ ਅਤੇ ਊਰਜਾ ਦੀ ਵੀ ਬੱਚਤ ਹੋਵੇਗੀ।
ਬੋਰਡ ਦੇ ਮੈਂਬਰ ਸਕੱਤਰ ਡਾ.ਬਾਬੂ ਰਾਮ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਸੂਬੇ ਦੇ ਲੋਕਾਂ ਨੂੰ ਹਰਾ-ਭਰਾ, ਸ਼ੁੱਧ ਅਤੇ ਸਿਹਤਮੰਦ ਵਾਤਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਆਈ ਵੀ ਵਾਈ ਵਰਲਡ ਸਕੂਲ ਦੇ ਬੱਚਿਆਂ ਨੇ ਕਵਿਤਾਵਾਂ, ਸਕਿੱਟਾਂ ਤੇ ਨਾਚਾਂ ਰਾਹੀਂ ਕੁਦਰਤੀ ਸਾਧਨਾਂ ਦੀ ਸੰਭਾਲ ਦਾ ਸੁਨੇਹਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਾਤਾਵਰਣ, ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਟੀ.ਐਸ.ਧਾਲੀਵਾਲ, ਵਾਸਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸੰਜੀਵ ਵਾਸਲ ਤੇ ਆਈ ਵੀ ਵਾਈ ਵਰਲਡ ਸਕੂਲਦੀ ਪ੍ਰਿੰਸੀਪਲ ਸ੍ਰੀਮਤੀ ਐਸ. ਚੌਹਾਨ ਵੀ ਹਾਜ਼ਰ ਸਨ।
For more news updates visit:- www.punjab24news.com
For more news updates visit:- www.punjab24news.com



