ਮੁੰਬਈ, ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅੱਜ ਮੰਗਲਵਾਰ ਨੂੰ ਮੀਰਾ ਰਾਜਪੂਤ ਨਾਲ ਵਿਆਹ ਕਰ ਲੈਣਗੇ। ਉਨ੍ਹਾਂ ਦੇ ਚਾਹੁਣ ਵਾਲੇ ਵਿਆਹ ਦੀਆਂ ਤਸਵੀਰਾਂ ਦੀ ਉਡੀਕ ਕਰ ਰਹੇ ਹਨ। ਪਰ ਵਿਆਹ ਨਾਲ ਇਕ ਰਾਤ ਪਹਿਲਾਂ ਟਵਿੱਟਰ 'ਤੇ ਸ਼ਾਹਿਦ ਅਤੇ ਉਸ ਦੀ ਦੁਲਹਨ ਦੀ ਇਕ ਤਸਵੀਰ ਖੂਬ ਸ਼ੇਅਰ ਕੀਤੀ ਗਈ ਹੈ।ਇਸ ਤਸਵੀਰ 'ਚ ਸ਼ਾਹਿਦ ਆਪਣੀ ਹੋਣ ਵਾਲੀ ਪਤਨੀ ਮੀਰਾ ਰਾਜਪੂਤ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ,ਵਿਆਹ ਦਾ ਪ੍ਰੋਗਰਾਮ ਦਿੱਲੀ ਦੇ ਛੱਤਰਪੁਰ ਸਥਿਤ ਇਕ ਫਾਰਮਹਾਊਸ 'ਚ ਹੋਵੇਗਾ ਅਤੇ ਡਿਨਰ ਪਾਰਟੀ ਗੁਡਗਾਂਵ ਦੇ ਹੋਟਲ ਓਬਰਾਏ 'ਚ ਆਯੋਜਿਤ ਹੋਵੇਗੀ। ਸ਼ਾਹਿਦ ਕਪੂਰ ਲਈ ਓਬਰਾਏ ਹੋਟਲ ਦਾ ਪ੍ਰੇਸੀਡੇਂਸ਼ੀਅਲ ਸੁਈਟ' ਬੁੱਕ ਹੈ, ਇਕ ਰਾਤ ਦਾ ਕਿਰਾਇਆ 6 ਲੱਖ ਰੁਪਏ ਹੈ।


