ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਪੂਰੀ ਸਮਰੱਥਾ ਨਾਲ ਕੰਮ ਕਰਨ ਲੀਡ ਬੈਂਕ-ਡਾ. ਘੋਲੇ

 -ਜ਼ਿਲ੍ਹਾ ਲੀਡ ਬੈਂਕ ਮੈਨੇਜਰਾਂ ਦੀ ਵਰਕਸ਼ਾਪ ਮੌਕੇ ਸੰਬੋਧਨ ਕਰਦੇ ਹੋਏ ਨਾਬਾਰਡ ਨਾਬਾਰਡ ਪੰਜਾਬ ਦੇ ਚੀਫ ਜਨਰਲ ਮੈਨੇਜਰ ਡਾ. ਪੀ. ਐਮ ਘੋਲੇ।
*ਸੂਬੇ ਦੇ ਸਾਰੇ ਲੀਡ ਜ਼ਿਲ੍ਹਾ ਮੈਨੇਜਰਾਂ ਦੀ ਜਲੰਧਰ ਵਿਖੇ ਹੋਈ ਵਰਕਸ਼ਾਪ
ਜਲੰਧਰ, 7 ਜੁਲਾਈ 2015-(ਹਰਪੀ੍ਤ)- ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਲੀਡ ਬੈਂਕ ਪੂਰੀ ਸਮੱਰਥਾ ਨਾਲ ਕੰਮ ਕਰਨ ਤਾਂ ਜੋ ਸਾਰੇ ਯੋਗ ਲਾਭਪਾਤਰੀਆਂ ਤੱਕ ਉਨ੍ਹਾਂ ਦਾ ਲਾਭ ਪਹੁੰਚਾਇਆ ਜਾ ਸਕੇ। ਇਹ ਸੱਦਾ ਨਾਬਾਰਡ ਪੰਜਾਬ ਦੇ ਚੀਫ ਜਨਰਲ ਮੈਨੇਜਰ ਡਾ. ਪੀ. ਐਮ ਘੋਲੇ ਨੇ ਇਥੇ ਸੂਬੇ ਦੇ ਸਾਰੇ ਲੀਡ ਜ਼ਿਲ੍ਹਾ ਮੈਨੇਜਰਾਂ ਦੀ ਵਰਕਸ਼ਾਪ ਮੌਕੇ ਦਿੱਤਾ। ਇਸ ਮੌਕੇ ਉਨ੍ਹਾਂ ਨਾਬਾਰਡ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੱਤਾ ਲੀਡ ਜ਼ਿਲ੍ਹਾ ਮੈਨੇਜਰਾਂ ਦੇ ਕੰਮਾਂ ਦਾ ਮੁਲਾਂਕਣ ਕੀਤਾ। ਇਸ ਦੌਰਾਨ ਨਾਬਾਰਡ ਦੇ ਜਨਰਲ ਮੈਨੇਜਰ ਸ੍ਰੀ ਏ. ਕੇ ਪਸਰੀਜਾ ਨੇ ਵਿੱਤੀ ਸਿੱਖਿਆ, ਐਫ. ਐਲ. ਸੀ ਦੇ ਕੰਮਾਂ, ਐਸ. ਐਚ. ਜੀ ਬੈਂਕ ਲਿੰਕੇਜ ਤੇ ਜੇ. ਐਲ. ਜੀ ਪ੍ਰੋਗਰਾਮ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਸਬੰਧੀ ਭਾਰਤੀ ਰਿਜ਼ਰਵ ਬੈਂਕ ਅਤੇ ਨਾਬਾਰਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੀ ਜੀ ਐਮ ਸ੍ਰੀ ਪ੍ਰਦੀਪ ਮਹਿਰੋਤਰਾ ਨੇ ਏ. ਟੀ. ਐਲ ਤਹਿਤ ਫਾਇਨੈਂਸਿੰਗ, ਬੀ. ਐਲ. ਬੀ ਸੀਜ਼ ਅਤੇ ਪੀ. ਸੀ. ਐਲ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਐਸ. ਐਲ. ਬੀ. ਸੀ ਦੇ ਚੀਫ ਮੈਨੇਜਰ ਸ੍ਰੀ ਵਿਪੁਲ ਕੌਸ਼ਿਕ ਨੇ ਇਸ ਮੌਕੇ ਸੰਬੋਧਨ ਕੀਤਾ। ਲੀਡ ਬੈਂਕ ਮੈਨੇਜਰ ਜਲੰਧਰ ਸ੍ਰੀ ਬਲਵਾਨ ਸਿੰਘ ਅਤੇ ਨਾਬਾਰਡ ਜਲੰਧਰ ਦੇ ਡੀ. ਡੀ. ਐਮ ਸ੍ਰੀ ਰਾਜੇਸ਼ ਦੱਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਬਾਰਡ ਚੰਡੀਗੜ੍ਹ ਤੋਂ ਸ੍ਰੀ ਨੀਰਜ ਅਤੇ ਮੈਡਮ ਜਗਪ੍ਰੀਤ ਵੀ ਹਾਜ਼ਰ ਸਨ।

For more news updates please visit-www.punjab24news.com