ਪੰਜਾਬ ਦੇ 11 ਜਿਲ੍ਹਿਆਂ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਲਗਾਏ ਜਾਣਗੇ ਜਾਣਕਾਰੀ ਕਿਓਸਿਕ- ਅਜਿੰਦਰ ਸਿੰਘ

 ਆਈ.ਟੀ.ਆਈ (ਇਸਤਰੀ) ਜਲੰਧਰ ਵਿਖੇ ਡਿਜੀਟਲ ਹਫ਼ਤੇ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
 ਸੀ-ਡੈਕ ਮੋਹਾਲੀ ਤੋਂ ਸ੍ਰੀ ਚੇਤਨ ਮਨਚੰਦਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵਲੋਂ ਡਿਜੀਟਲ ਹਫ਼ਤੇ ਸਬੰਧੀ ਆਯੋਜਿਤ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ। ਉਨ੍ਹਾਂ ਦੇ ਨਾਲ ਸ੍ਰੀ ਅਜਿੰਦਰ ਸਿੰਘ ਜਨਰਲ ਮੇਨੈਜਰ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੀ ਬੈਠੇ ਦਿਖਾਈ ਦੇ ਰਹੇ ਹਨ।

ਜਲੰਧਰ,07 ਜੁਲਾਈ 2015 (ਹਰਪੀ੍ਤ) ਪੰਜਾਬ ਦੇ 11 ਜਿਲ੍ਹਿਆਂ ਵਿਚ  ਸ੍ਰੀਮਤੀ ਅਲਕਨੰਦਾ ਦਿਆਲ ਕਾਰਜਕਾਰੀ ਡਾਇਰੈਕਟਰ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਨੁਸੂਚਿਤ ਜਾਤੀ ਦੇ ਲੋਕਾਂ ਵਿਚ ਉਨ੍ਹਾਂ ਦੀ ਯੋਗਤਾ ਵਧਾਉਣ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਸੀ-ਡੈਕ ਮੋਹਾਲੀ ਵਲੋਂ ਜਾਣਕਾਰੀ ਕਿਓਸਿਕ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਅਜਿੰਦਰ ਸਿੰਘ ਜਨਰਲ ਮੇਨੈਜਰ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਅੱਜ ਆਈ.ਟੀ.ਆਈ.(ਇਸਤਰੀ) ਜਲੰਧਰ ਵਿਖੇ ਡਿਜੀਟਲ ਹਫ਼ਤੇ ਸਬੰਧੀ  ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਸੀ-ਡੈਕ ਮੋਹਾਲੀ ਵਲੋਂ ਸਾਂਝੇ ਤੌਰ 'ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਤਿਆਰ ਕੀਤੇ ਗਏ ਆਈ.ਟੀ.ਪ੍ਰੋਜੈਕਟ  ਦੀ  ਵੈਬ ਸਾਈਟ www.digitalpunjab.in  ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੀ-ਡੈਕ ਮੋਹਾਲੀ ਤੋਂ ਸ੍ਰੀ ਚੇਤਨ ਮਨਚੰਦਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਉਨ੍ਹਾਂ ਦੱਸਿਆ ਇਸ ਪ੍ਰੋਜੈਕਟ ਤਹਿਤ ਦੋ ਭਾਸ਼ਾਵਾਂ ਪੰਜਾਬੀ ਅਤੇ ਅੰਗਰੇਜ਼ੀ ਵਿਚ ਮਲਟੀ ਮੀਡੀਆ ਅਤੇ ਈ-ਵਿਸ਼ਾ ਵਸਤੂ ਸਮੱਗਰੀ ਅਤੇ ਪੋਰਟਲ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਸੀ-ਡੈਕ ਮੋਹਾਲੀ ਵਲੋਂ ਆਈ.ਟੀ ਪ੍ਰੋਜੈਕਟ ਅੰਮ੍ਰਿਤਸਰ, ਲੁਧਿਆਣਾ,ਜਲੰਧਰ,ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ,ਮੁਕਤਸਰ, ਮੋਗਾ,ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਅਤੇ ਮਾਨਸਾ ਲਾਗੂ ਕੀਤਾ ਜਾ ਰਿਹਾ ਹੈ।
                       ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਲੱਗਣ ਨਾਲ ਥੋੜ੍ਹੇ ਸਮੇਂ ਵਿਚ ਹੀ ਈ-ਵਿਸ਼ਾ ਵਸਤੂ ਦੁਆਰਾ ਉਦਮੀ ਯੋਗਤਾ ਦੀ ਜਾਣਕਾਰੀ ਮਿਲ ਸਕੇਗੀ ਜਿਸ ਨਾਲ ਉਹ ਪੰਜਾਬ ਅਨੁਸੂਚਿਤ ਜਾਤੀ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੀਆਂ ਭਲਾਈ ਸਕੀਮਾਂ ਦਾ ਲਾਭ ਲੈ ਕੇ ਉਦਮੀ ਬਣ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਦਫ਼ਤਰਾਂ ਜੋ ਕਿ ਅੰਬੇਦਕਰ ਭਵਨਾਂ ਵਿਚ ਸਥਿਤ ਹਨ ਵਿਖੇ 22 ਟਚ ਸਕਰੀਨ ਜਾਣਕਾਰੀ ਕਿਓਸਿਕ ਲਗਾਏ ਜਾ ਰਹੇ ਹਨ ਇਨ੍ਹਾਂ ਕਿਓਸਿਕ ਵਿਚ ਆਡਿਓ-ਵੀਡੀਓ 17 ਕੰਮਾਂ ਲਈ ਸਕਿੱਲ ਵਿਕਾਸ ਸਬੰਧੀ ਈ ਵਿਸ਼ਾ ਵਸਤੂ ਬਾਰੇ ਅਤੇ ਪੰਜਾਬ ਐਸ.ਸੀ.ਐਫ.ਸੀ. ਕਰਜ਼ਾ ਸਕੀਮਾਂ ਬਾਰੇ ਦੱਸਿਆ ਗਿਆ ਹੈ ਜੋ ਕਿ ਵਿਸ਼ਾ ਵਸਤੂ ਮਾਹਿਰਾਂ ਵਲੋਂ ਤਿਆਰ ਕੀਤੇ ਗਏ ਹਨ ਅਤੇ ਈ ਵਸਤੂ ਦਾ ਸੋਫਟਵੇਅਰ ਸੀ-ਡੈਕ ਮੋਹਾਲੀ ਵਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਓਸਿਕ ਵਿਚ ਕੋਈ ਵੀ ਸਕਿੱਲ ਏਰੀਆ ਖੋਲਦੇ ਹੀ ਉਸ ਕੰਮ ਸਬੰਧੀ ਛੋਟੇ ਪੱਧਰ ਦਾ ਬਿਜਨੈਸ ਚਲਾਉਣ ਦੀ ਜਾਣਕਾਰੀ ਆ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸਪੀਲ ਸ੍ਰੀ ਮੰਗਾਂ ਸਿੰਘ, ਸ੍ਰੀ ਪ੍ਰਤਾਪ ਸਿੰਘ ਅਤੇ ਸ੍ਰੀ ਸ਼ਸੀ ਵੀ ਹਾਜ਼ਰ ਸਨ।


For more news updates please visit-www.punjab24news.com